ਪੰਨਾ:ਜੀਵਣ ਜੁਗਤੀ - ਸ. ਸ. ਚਰਨ ਸਿੰਘ ਸ਼ਹੀਦ.pdf/71

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੭੦)

ਸ੍ਰੀ ਗੁਰੂ ਗ੍ਰੰਥ ਪ੍ਰਮਾਣ:

(੧) ਨਾਨਕ ਮੂਰਖ ਏਹ ਗੁਣ ਬੋਲੈ ਸਦਾ ਵਿਣਾਸ।
(੨) ਮੂਰਖ ਸਿਆਣਾ ਏਕ ਹੈ ਜਾ ਮੰਨੇ ਨਾਹੀ ਨਾਉ॥
(੩) ਸੁਘੜ ਸਿਆਣਾ ਚਤਰ ਸੋਇ
ਜਿਨ ਤਜਿਆ ਅਭਿਮਾਨ॥

੨੦-ਸ਼ਾਹੂਕਾਰ ਤੇ ਗਰੀਬ

ਓਹ ਆਦਮੀ-ਜਿਸਨੂੰ ਵਾਹਿਗੁਰੂ ਨੇ ਧਨ ਬਖਸ਼ਿਆ ਹੈ ਅਤੇ ਇਸਦੇ ਨਾਲ ਹੀ ਓਸਨੂੰ ਯੋਗ ਵਰਤਾਉ ਦੀ ਸਮਝ ਵੀ ਦੇ ਰਖੀ ਹੈ-ਨਿਰਸੰਦੇਹ ਸੁਭਾਗਾ ਅਤੇ ਮਾਨ ਯੋਗ ਹੈ। ਓਹ ਆਪਣੇ ਧਨ ਉਤੇ ਪ੍ਰਸੰਨਤਾ ਦੀ ਨਜ਼ਰ ਮਾਰਦਾ ਹੈ, ਕਿਉਂਕਿ ਏਹ ਨੇਕੀ ਦਾ ਰਸਤਾ ਹੈ, ਓਹ ਦੁਖੀਆਂ ਦੀ ਸਹਾਇਤਾ ਕਰਦਾ ਹੈ। ਓਹ ਬਲਵਾਨਾਂ ਨੂੰ ਬਲਹੀਣਾਂ ਉਤੇ ਧੱਕਾ ਨਹੀਂ ਕਰਨ ਦੇਂਦਾ। ਓਹੁ ਸਹਾਇਤਾ ਜੋਗ ਮੋਹਤਾਜਾਂ ਨੂੰ ਲੱਭਦਾ ਫਿਰਦਾ ਹੈ ਅਤੇ ਓਹਨਾਂ ਦੀਆਂ ਲੋੜਾਂ ਤੇ ਥੋੜਾਂ ਪੂਰੀਆਂ ਕਰਦਾ ਹੈ। ਓਹ ਨੱਕ ਨਮੂਜ਼ ਤੇ ਝੂਠੀ ਵਾਹਵਾ ਦੀ ਚਾਹ ਤੋਂ ਬਿਨਾ ਹੀ ਦਰਦਮੰਦਾਂ ਦਾ ਦਰਦੀ ਬਣਦਾ ਹੈ। ਓਹ ਦਾਨ ਦੇ ਅਧਿਕਾਰੀ ਤੇ ਮਦਦ ਦੇ ਯੋਗ ਅਨਾਥਾਂ ਦੀ ਯਥਾ ਸ਼ਕਤ ਸਹਾਇਤਾ ਕਰਦਾ ਹੈ, ਓਹ ਸਿਆਣੇ ਅਤੇ ਲਾਇਕ ਹੁਨਰਵੰਦ ਦਾ ਹੌਂਸਲਾ ਵਧਾਉਣ ਲਈ ਖੁੱਲ ਦਿਲ ਨਾਲ ਓਸਦੀ ਸਹਾਇਤਾ ਕਰਦਾ ਹੈ।

ਓਹ ਕਈ ਵਡੇ ਵਡੇ ਕੰਮ ਕਰਦਾ ਹੈ, ਓਸਦੇ ਆਂਢੀ