ਪੰਨਾ:ਜੀਵਣ ਜੁਗਤੀ - ਸ. ਸ. ਚਰਨ ਸਿੰਘ ਸ਼ਹੀਦ.pdf/75

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੭੬)

ਸੋਭਾ, ਉੱਚ ਦਰਜਾ, ਮਾਨ, ਮਿਲੇ ਓਹਨਾਂ,
ਸ਼ਾਮੀ ਆਗਯਾ ਜਿਨ੍ਹਾਂ ਨੇ ਪਾਲੀਆਂ ਨੇ।
ਹਨ ਇਤਬਾਰ ਵਾਲੇ ਮਾਲਕ ਪਿਆਰੜੇ ਦੇ,
ਭਖਣ ਚੇਹਰੇ ਤੇ ਸੱਚ ਦੀ ਲਾਲਆਂ ਨੇ।
ਐਪਰ ਨਰਕ 'ਗਨ, ਲਾਨਤਾ ਮਿਲਨ ਜੇਹੜੇ,
ਮਾਲਕ ਨਾਲ ਕਰਦੇ ਬਦ ਆਮਾਲੀਆਂ ਨੇ।
ਪੱਥਰ ਰਿਦੇ ਵਾਲਾ ਮਾਲਕ ਬਹੁਤ ਖੋਟਾ,
ਲਹੂ ਸੇਵਕਾਂ ਦਾ ਜੋ ਨਚੋੜਦਾ ਏ।
ਨੌਕਰ ਮਾਲਕ ਦਾ ਪਰਸਪਰ ਪਿਆਰ ਹੁੰਦਾ,
ਕਰਕੇ ਜ਼ੁਲਮ ਉਸ ਪਿਆਰ ਨੂੰ ਤੋੜਦਾ ਏ।
ਮਾਲਕ ਅਕਲ ਵਾਲਾ ਸਖ਼ਤੀ ਨਹੀਂ ਕਰਦਾ,
ਨਰਮੀ ਨਾਲ, ਦਿਲ ਯਾਰ ਸੰਗ ਜੋੜਦਾ ਏ।
"ਚਰਨ" ਚੁੰਮਦਾ ਨਾਂ ਨਿਮਕ ਹਰਾਮ ਨੌਕਰ,
ਪਾਪੀ ਮਾਲਕ ਨਾਂ ਜ਼ੁਲਮ ਨੂੰ ਛੋੜਦਾ ਏ।

ਸ੍ਰੀ ਗੁਰੂ ਗ੍ਰੰਥ ਪ੍ਰਮਾਣ:-
(੧) ਨੌਕਰ ਵਾਸਤੇ-ਨਿਮਕ ਹਲਾਲ ਨਾਥ ਕਾ ਕਰੀਐ।
ਮਰਨ ਜੀਵਨ ਅਸਿਧੁਜ ਪੈਸਲ ਧਰੀਐ।
(੨) ਚਾਕਰੁ ਲਗੈ ਚਾਕਰੀ ਜੇ ਚਲੈ ਖਸਮੈ ਭਾਇ।
ਹਰਮਤਿ ਤਿਸਨੋ ਅਗਲੀ ਓਹ ਵਜਹੁ ਭਿ ਦੂਣਾ ਖਾਇ॥
ਖਸਮੈ ਕਰੇ ਬਰਾਬਰੀ ਫਿਰਿ ਗੈਰਤਿ ਅੰਦਰਿ ਪਾਇ॥
ਵਜਹੁ ਗਵਾਏ ਅਗਲਾ ਮੁਹੇ ਮੁਹਿ ਪਾਣਾ ਖਾਇ॥
ਜਿਸਦਾ ਦਿਤਾ ਖਾਵਣਾ ਤਿਸੁ ਕਹੀਐ ਸਾਬਾਸਿ॥
ਨਾਨਕ ਹੁਕਮੁ ਨ ਚਲਈ ਨਾਲਿ ਖਸਮ ਚਲੈ ਅਰਦਾਸਿ॥