ਪੰਨਾ:ਜੀਵਣ ਜੁਗਤੀ - ਸ. ਸ. ਚਰਨ ਸਿੰਘ ਸ਼ਹੀਦ.pdf/77

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੭੮)

ਸਿਆਣਿਆਂ ਨੂੰ ਸੱਦਦਾ ਹੈ, ਉਹਨਾਂ ਪਾਸੋਂ ਰਾਜ-ਪ੍ਰਬੰਧ ਵਿਚ ਸਲਾਹ ਲੈਂਦਾ ਹੈ ਤੇ ਓਹਨਾਂ ਦੀ ਸਲਾਹ ਨੂੰ ਧਿਆਨ ਨਾਲ ਸੁਣਦਾ ਹੈ। ਉਹ ਆਪਣੀ ਪਰਜਾ ਦੇ ਸਾਰੇ ਮਜ਼੍ਹਬਾਂ ਦਾ ਧਿਆਨ ਰੱਖਦਾ ਹੈ, ਓਹ ਲਾਇਕ ਆਦਮੀ ਪਾਸੋਂ ਓਸ ਦੀ ਯੋਗਤਾ ਅਨੁਸਾਰ ਸਲਾਹ ਲੈਂਦਾ ਹੈ।

ਓਸ ਦੇ ਸਾਰੇ ਅਹਿਲਕਾਰ ਨਿਆਇਕਾਰੀ, ਓਸ ਦੇ ਵਜ਼ੀਰ ਸਿਆਣੇ ਤੇ ਸੋਚ ਵਾਲੇ ਹੁੰਦੇ ਹਨ। ਜਿਸ ਨੂੰ ਓਹ ਆਪਣਾ ਇਤਬਾਰੀ ਬਣਾਉਂਦਾ ਹੈ ਓਹ ਓਸ ਨੂੰ ਧੋਖਾ ਨਹੀਂ ਦੇਂਦਾ, ਓਹ ਪਰਜਾ ਦੇ ਕਾਰੀਗਰਾਂ ਦੇ ਹੌਸਲੇ ਵਧਾਕੇ ਹੁਨਰਾਂ ਤੇ ਕਾਰੀਗਰੀਆਂ ਦੀ ਉੱਨਤੀ ਕਰਦਾ ਹੈ, ਓਸ ਦੀ ਕ੍ਰਿਪਾ ਨ ਲ ਵਿੱਦੜਾ ਵਧਦੀ ਤੇ ਉੱਨਤ ਹੁੰਦੀ ਹੈ।

ਓਸ ਨੂੰ ਸਿਆਣਿਆਂ ਤੇ ਬੁਧੀਵਾਨਾਂ ਦੀ ਸੰਗਤ ਵਿਚ ਖਾਸ ਰਸ ਆਉਂਦਾ ਹੈ, ਓਹ ਓਹਨਾਂ ਦੇ ਦਿਲਾਂ ਵਿਚ ਰੀਸ ਪੈਦਾ ਕਰਦਾ ਹੈ ਅਤੇ ਉਸ ਦੇ ਰਾਜ ਦੀ ਸ਼ਾਨ ਓਹਨਾਂ ਦੇ ਚੰਗੇ ਕੰਮਾਂ ਨਾਲ ਵਧਦੀ ਹੈ। ਕਿ ਅਜੇਹਾ ਪਾਤਸ਼ਾਹ ਵਪਾਰੀ ਦੀ ਵਪਾਰਕ ਅਕਲ ਦੀ,ਜਿਸ ਨਾਲ ਕਿ ਵਿਹਾਰ ਦਾ ਵਾਧਾ ਹੁੰਦਾ ਹੈ,ਜਿਮੀਦਾਰ ਦੀ ਕਠਿਨ ਮੇਹਨਤ ਦੀ ਜਿਸ ਨਾਲ ਕਿ ਓਸਦੀ ਧਰਤੀ ਅਨਾਜ ਉਪਜਾਊ ਬਣਦੀ ਹੈ, ਕਾਰੀਗਰਾਂ ਦੀ ਹੁਨਰਮੰਦੀ ਦੀ ਅਤੇ ਵਿਦਵਾਨਾਂ ਦੀ ਵਿਦਕ ਖੋਜ ਦੀ ਆਪਣੀ ਕ੍ਰਿਪਾ ਤੇ ਮੇਹਰ ਨਾਲ ਇੱਜ਼ਤ ਵਧਾਉਂਦਾ ਹੈ ਅਤੇ ਸਾਰਿਆਂ ਨੂੰ ਓਨ੍ਹਾਂ ਦੀ ਯੋਗਤਾ ਅਨੁਸਰ ਖੁੱਲੇ ਦਿਲ ਨਾਲ ਇਨਾਮ ਤੇ ਬਖ਼ਸ਼ਸ਼ਾਂ ਦੇਂਦਾ ਹੈ।