ਪੰਨਾ:ਜੀਵਣ ਜੁਗਤੀ - ਸ. ਸ. ਚਰਨ ਸਿੰਘ ਸ਼ਹੀਦ.pdf/86

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੮੭)

ਪਹੁੰਚਾਉਂਦੇ ਹਨ, ਓਹ ਓਹਨਾਂ ਨੂੰ ਮਾਫ ਕਰ ਦੇਂਦਾ ਹੈ ਅਤੇ ਓਹਨਾਂ ਦੇ ਵੈਰ ਨੂੰ ਚੇਤਿਓਂ ਭੁਲਾ ਛੱਡਦਾ ਹੈ। ਓਸਦੇ ਦਿਲ ਨੂੰ ਪਤਾ ਹੀ ਨਹੀਂ ਕਿ ਬਦਲਾ ਕਿਸਤਰਾਂ ਲਈਦਾ ਹੈ ਅਤੇ ਦਿਲ ਵਿਚ ਸਾੜਾ ਤੇ ਵੈਰ ਕਿਸਤਰਾਂ ਰੱਖੀਦਾ ਹੈ?

ਓਹ ਬਦੀ ਦੇ ਬਦਲ ਬਦੀ ਨਹੀਂ ਕਰਦਾ, ਓਹ ਆਪਣੇ ਵੈਰੀਆਂ ਪਾਸੋਂ ਵੀ ਘ੍ਰਿਣਾ ਨਹੀਂ ਕਰਦਾ, ਸਗੋਂ ਓਹਨਾਂ ਦੀਆਂ ਬੇਨਿਆਈਆਂ ਦਾ ਬਦਲਾ ਮਿੱਤਾ ਤੇ ਹਮਦਰਦੀ ਕਰਕੇ ਦੇਂਦਾ ਹੈ। ਓਸਨੂੰ ਮਨੁੱਖ ਜਾਤੀ ਦੇ ਦੁੱਖਾਂ ਤੇ ਕਲੇਸ਼ਾਂ ਵਲ ਵੇਖਕੇ ਤਰਸ ਆਉਂਦਾ ਹੈ, ਓਹ ਓਹਨਾਂ ਦੇ ਦੁੱਖ ਘਟਾਉਣ ਦਾ ਯਤਨ ਕਰਦਾ ਹੈ, ਉਹ ਆਪਣੇ ਨੇਕ ਇਰਾਦੇ ਵਿਚ ਸਫਲਤਾ ਪ੍ਰਾਪਤ ਕਰਕੇ ਓਸਨੂੰ ਸੱਤਾਂ ਵਲੈਤਾਂ ਦੀ ਪਾਤਸ਼ਾਹੀ ਵਰਗੀ ਪ੍ਰਸੰਨਤਾ ਹੁੰਦੀ ਹੈ।

ਓਹ ਚਿੜਚਿੜੇ ਆਦਮੀ ਦਾ ਭੈੜਾ ਸਭਾਵ ਹਟ ਦੇਂਦਾ ਹੈ, ਲੋਕਾਂ ਦੇ ਝਗੜੇ ਮਿਟਾਉਂਦਾ ਹੈ ਤੇ ਵੈਰ-ਵਿਰੋਧਾ ਤੇ ਫਸਾਦ ਦੀ ਅੱਗ ਉੱਤੇ ਠੰਢਾ ਪਾਣੀ ਛਣਕਦਾ ਹੈ। ਓਹ ਆਪਣੇ ਆਲੇ ਦੁਆਲੇ ਮਨ, ਸ਼ਾਂਤੀ ਤੇ ਅਰਾਮ ਖਲੇਰਦਾ ਹੈ, ਹਰ ਥਾਂ ਓਸਦੀ ਉਪਮਾ ਹੁੰਦੀ ਹੈ ਅਤੇ ਸਾਰੇ ਲੋਕ ਓਸਨੂੰ ਅਸੀਸਾਂ ਦੇਂਦੇ ਨਹੀਂ ਥੱਕਦੇ।

ਬੈਂਤ

ਆ ਨੀ "ਸੀਲਤਾ" ਤੈਨੂੰ ਮੈਂ ਗਲੇ ਲਾਵਾਂ,
ਤੇਰੇ ਨਾਲ ਮੇਰਾ ਹਿਰਦਾ ਪਾਕ ਹੋਵੇ।
ਸੀਲ ਆਦਮੀ ਦਾ ਹਿਰਦਾ ਗੁਣਾਂ ਭਰਿਆ, .
ਨਾਹੀਂ ਔਗਣਾਂ ਨਾਲ ਨਾਪਾਕ ਹੋਵੇ।