ਸਮੱਗਰੀ 'ਤੇ ਜਾਓ

ਪੰਨਾ:ਜੀਵਨ ਕਥਾ ਗੁਰੂ ਅੰਗਦ ਸਾਹਿਬ.pdf/88

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੮੨)


ਰਹਾ ਸੀ, ਨੀਂਦ ਨਾ ਪੈਣ ਦੇਵੇ-ਅਮਰਦਾਸ ਜੀ ਨੇ ਮੂੰਹ
ਵਿਚ ਪਾਕੇ ਚੂਸਲਿਆ, ਤਾਂ ਬਿਸਰਾਮ ਹੋਯਾ, ਦਿਨ ਚੜ੍ਹੇਗੁਰੂ
ਜੀ ਕਿਹਾ-ਕੁਛ ਮੰਗ । ਬੇਨਤੀ ਕੀਤੀ ਜੋ ਆਪ ਰੋਗ ਕਿਉਂ
ਰੱਖਿਆ ਹੈ? ਇਹ ਮਿਟਾਓ, ਤਾਂ ਗੁਰੂ ਜੀਕਹਿਆ:-
॥ ਦੁਖ ਦਾਰੂ ਸੁਖ ਰੋਗ ਭਇਆ ਜਾ ਸੁਖ ਤਾ ਮਨ ਹੋਈ ॥
ਦੁਖ ਵਿਚ ਪਰਮੇਸੁਰ ਚਿਤ ਆਉਂਦਾ ਹੈ, ਮਨ ਨੀਵਾਂ ਰਹਿੰਦਾ
ਹੈ; ਰਾਤ ਨੂੰ ਜੜਤਾ ਨਹੀਂ ਹੁੰਦੀ, ਵੈਰਾਗ ਹੁੰਦਾ ਹੈ ॥

 

ਕਾਂਡ ੧੩


ਇੱਕ ਦਿਨ ਸ੍ਰੀਗੁਰੂਅੰਗਦਜੀ ਕਹਿਆ ਭਾਈਅਸੀਂਹੁਣ
ਦੇਹ ਛੱਡਕੇ ਸਚਖੰਡ ਵਿਖੇ ਜਾਵਾਂਗੇ । ਤਾਂ ਸਿੱਖਾਂ ਬੇਨਤੀ
ਕੀਤੀ-ਜੀ ਸਚੇ ਪਾਤਸ਼ਾਹ ਅਸੀਂ ਸੁਣਦੇ ਹਾਂ ਜੋ ਬਹੁਤੇ
ਭਗਤ ਸਣਦੇਹ ਸੱਚ ਖੰਡ ਵਿਚ ਗਏ ਹਨ । ਜਿਹਾ ਕੁ
ਕਬੀਰ ਜੀ ਮਗਹਰ ਧਰਤੀ ਵਿੱਚ ਤਨ ਤਜਿਆ ਪਰ
ਪਿਛੋਫੁਲਾਂ ਵਿੱਚਹੀਤਨ ਲੋਪਹੋਗਿਆ ਜਿਸਤਰਾਂਥ੍ਰਹ ਭਗਤ,
ਰਾਜਾ ਮੋਰਧੁਜ ਅਤੇ ਸ੍ਰੀ ਗੁਰੂ ਨਾਨਕ ਜੀ ਸਣਦੇਹ ਗਏ ।