ਪੰਨਾ:ਜੀਵਨ ਪ੍ਰਸੰਗ ਸ੍ਰੀ ਮਤੀ ਰਣਜੀਤ ਕੌਰ - ਸ. ਸ. ਚਰਨ ਸਿੰਘ.pdf/108

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੦੨)

ਅਤੇ ਓਨ੍ਹਾਂ ਨੂੰ ਬਾਹਰ ਕਢ ਦੇਣ ਦਾ ਕੋਈ ਰਾਹ ਨਾਂ ਹੋਣ ਦੇ ਕਾਰਨ ਅੰਦਰਲੇ ਤਹਿਖਾਨਿਆਂ ਵਿਚ ਗੁਮ ਰਖਦਾ ਹਾਂ, ਅਜੇਹੇ ੨੬ ਆਦਮੀ ਏਹਨਾਂ ਤਹਿਖਾਨਿਆਂ ਵਿਚ ਹਨ, ਓਹਨਾਂ ਨੂੰ ਰੋਟੀ ਪਾਣੀ ਵੀ ਮੈਂ ਹੀ ਗੁਪਤ ਤੌਰ ਤੇ ਪੁਚਾਉਂਦਾ ਰਹਿੰਦਾ ਹਾਂ ਅਤੇ ਹੋਰ ਵੀ ਖਬਰਖਦਾ ਹਾਂ। ਏਸ ਹੈਂਸਿਆਰੇ ਨੇ ਇਕ ਵਾਰ ਆਪਣੀ ਬੇਗਮ ਉੱਤੇ ਗੁਸੇ ਹੋਕੇ ਉਸਨੂੰ 'ਜਿੰਨੇ ਦੋਜ਼ਖ' ਦੀ ਭੇਟਾ ਚੜ੍ਹਾਉਣ ਦਾ ਹੁਕਮ ਦੇ ਦਿੱਤਾ ਸੀ ਪਰ ਉਸਨੂੰ ਵੀ ਮੈਂ ਬਚਾ ਲਿਆ ਅਤੇ ਓਹਨਾਂ ਹੀ ਆਦਮੀਆਂ ਵਿਚ ਰੱਖਿਆ। ਓਹ ਸਾਰੇ ਆਦਮੀ ਵਿਚਾਰੇ ਜਿਊਂਦੇ ਹਾਂ ਹਨ ਪਰ ਮੋਇਆਂ ਤੋਂ ਪਰਲੇ ਪਾਰ ਹਨ। ਹੁਣ ਤੁਹਾਡੇ ਅਤੇ ਤੁਹਾਡੇ ਪਤੀ ਦੇ ਦੁਖ ਦੇਖਕੇ ਮੇਰਾ ਮਨ ਜਿੰਨਾ ਕੁ ਵਿਆਕੁਲ ਹੁੰਦਾ ਹੈ। ਓਨਾਂ ਕਦੀ ਨਹੀਂ ਹੋਇਆਂ। ਮੈਂ ਤਾਂ ਕਹਿੰਦਾ ਹਾਂ ਕਿ ਤੁਸੀ ਓਹ ਜਾਣੇ ਏਸ ਪਾਪੀ ਦਾ ਕਿਹਾ ਮੰਨ ਲਓ, ਨਹੀਂ ਤਾਂ ਤੁਹਾਡਾ ਸੋਹਲ ਸਰੀਰ 'ਜਿੰਨੇ ਦੋਜ਼ਖ' ਦੀ ਭੇਟ ਹੁੰਦਿਆਂ ਦੇਖਕੇ ਮੈਂ ਕੰਧਾਂ ਨਾਲ ਟੱਕਰਾਂ ਮਾਰ ਮਾਰ ਕੇ ਮਰ ਜਾਵਾਗਾਂ॥

ਰਣਜੀਤ ਕੌਰ-ਬਬਾ ਜੀ! ਤੁਹਾਡੀ ਹਮਦਰਦੀ ਦਾ ਧੰਨਵਾਦ ਹੈ, ਪਰ ਸੁਲੇਮਾਨ ਦਾ ਕਿਹਾ ਮੰਨਣਾ ਇਕ ਅਨਹੋਣੀ ਗੱਲ ਹੈ। ਆਪਣੇ ਧਰਮ ਦੀ ਰਾਖੀ ਵਾਸਤੇ ਅਸੀ ਲੋਕ ਏਹਦੇ ਨਾਲੋਂ ਵੀ ਵਧੀਕ ਕਰੜੇ ਦੁਖ ਸਹਿਣ ਲਈ ਸਦਾ ਤਿਆਰ ਰਹਿੰਦੇ ਹਾਂ।

ਰਹਿਮਤ ਅਲੀ-ਸ਼ੋਕ! ਤੁਹਾਡਾ ਹਠ ਮੇਰੀ ਜਾਨ ਵੀ ਲੈਕੇ ਰਹੇਗਾ। ਸੁਲੇਮਾਨ ਨੇ ਏਹ ਫੈਸਲਾ ਕੀਤਾ।