ਪੰਨਾ:ਜੀਵਨ ਪ੍ਰਸੰਗ ਸ੍ਰੀ ਮਤੀ ਰਣਜੀਤ ਕੌਰ - ਸ. ਸ. ਚਰਨ ਸਿੰਘ.pdf/118

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


________________

( ੧੧੨) ਦਾ ਸ਼ੁਕਰ ਕਰਦਿਆਂ ਹੋਇਆਂ ਆਪਣੀ ਬਹਾਦਰ ਅਰਧੰਗੀ ਨੂੰ ਗਲ ਨਾਲ ਲਾ ਲਿਆ, ਓਸੇ ਵੇਲੇ ਰਹਿਮਤ ਅਲੀ ਰਣਜੀਤ ਕੌਰ ਦੇ ਪੈਰੀਂ ਆ ਪਿਆ ਅਤੇ ਤਿੰਨੇ ਜੱਲਾਦ ਤੇ ਸਾਰੇ ਸਿਪਾਹੀ ਵੀ ਤਲਵਾਰਾਂ ਸੁੱਟ ਕੇ ਕਦਮਾਂ ਤੇ ਆ ਡਿੱਗੇ । ਰਣਜੀਤ ਕੌਰ ਨੇ ਸਾਰਿਆਂ ਨੂੰ ਧੀਰਜ ਤੇ ਦਿਲਾਸਾ ਦਿੱਤਾ ਅਤੇ ਸਭ ਨੂੰ ਨਾਲ ਲੈ ਕੇ ਬਾਹਰ ਕਿਲੇ ਵਿਚ ਆਈ, ਕਿਲੇ ਦੇ ਸਾਰੇ ਸਿਪਾਹੀ ਜੋ ਅੰਦਰੋ ਅੰਦਰ ਸਲੇਮਨ ਨਾਲ ਘਣਾਂ ਕਰਦੇ ਸਨ, ਪਰ ਡਰਦੇ ਮਾਰੇ ਕੁਸਕ ਨਹੀਂ ਸਕਦੇ ਸਨ, ਪਾਪੀ ਦਾ ਮਰਨਾ ਸੁਣ ਕੇ ਛਾਲਾਂ ਮਾਰਨ ਲੱਗੇ ਅਤੇ ਰਣਜੀਤ ਕੌਰ ਨੂੰ ਰੱਬ ਦੀ ਘੱਲੀ ਹੋਈ ਦੇਵੀ ਸਮਝ ਕੇ ਉਸਦੇ ਪੈਰੀਂ ਪਏ । ( ਰਣਜੀਤ ਕੌਰ ਦੇ ਦਿਲ ਵਿਚ ਤਹਿ ਖਾਨਿਆਂ ਵਿਚ ਵਸੇ ਹੋਏ ਕੈਦੀਆਂ ਨੂੰ ਕੱਢ ਕੇ ਮੁੜ ਦੁਨੀਆਂ ਦੀ ਹਵਾ ਲਆਉਣ ਦੀ ਅਜੇਹੀ ਤੀਬਰ ਅਭਿਲਖ ਸੀ ਕਿ ਉਹ ਥੱਕੀ ਟੁਟੀ ਅਤੇ ਜ਼ਖਮਾਂ ਨਾਲ ਚੂਰ ਹੋਣ ਪਰ ਵੀ ਓਸੇ ਵੇਲੇ ਰਹਿਮਤ ਅਲੀ ਨੂੰ ਨਾਲ ਲੈ ਕੇ ਤਹਿਖfਨਿਆਂ ਵਿਚ ਗਈ ਅਤੇ ਸਾਰੇ ਕੈਦੀਆਂ ਨੂੰ ਜੋ ਹੁਣ ਗਿਣਤੀ ਵਿਚ ੩੩ ਸਨ ਅਤੇ ਜਿਨ੍ਹਾਂ ਵਿਚ ਕਈ ਇਸਤੀਆਂ ਵੀ ਸਨ ਬਾਹਰ ਕੱਢ ਲਿਆਈ, ਸੁਲੇਮਾਨ ਦੀ ਦੁਖੀਆਂ ਵਹਟੀ ਨੂੰ ਰਣਜੀਤ ਕੌਰ ਦੇ ਵੱਡੇ ਦਰਦ ਨਾਲ ਅੱਖਾਂ ਭਰ ਕੇ ਘੁਟ ਘੁਟ ਕੇ ਮਿਲੀ । | ਰਾਤ ਭਰ ਉਥੇ ਡੇਰਾ ਰਿਹਾ, ਦੂਜੇ ਦਿਨ ਸਵੇਰੇ · ਹੀ ਦਿਲਜੀਤ ਸਿੰਘ ਤੇ ਰਣਜੀਤ ਕੌਰ ਨੇ · ਜਦ ਤੁਰਨ