ਪੰਨਾ:ਜੀਵਨ ਪ੍ਰਸੰਗ ਸ੍ਰੀ ਮਤੀ ਰਣਜੀਤ ਕੌਰ - ਸ. ਸ. ਚਰਨ ਸਿੰਘ.pdf/160

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੧੫੪ ) ਆਉਂਦੇ ਜਾਂਦੇ ਰਾਹੀਆਂ ਨੂੰ ਵੱਡੀ ਬੇਦਰਦੀ ਨਾਲ ਮਾਰ ਕੁੱਟਕੇ ਤੇ ਲੱਟ ਪੁੱਟ ਲੈਂਦੇ ਸਨ, ਏਸੇ ਵਾਸਤੇ ਏਸ ਰਾਹੇ ਸਦਾ ਸੌ ਪੰਜਾਹ ਆਦਮੀ ਕੱਠੇ ਹੋਕੇ ਹੀ ਲੰਘਦੇ ਸਨ । ਜਦੋਂ ਸੰਨ ੧੮੪੧ ਈਸਵੀ ਵਿਚ ਅੰਗਜ਼ੀ ਗਵਰਨਰ ਜਨਰਲ ਲਾਰਡ ਆਕਲੈਂਡ ਨੇ ਕਾਬਲ ਦੇ ਤਖਤ ਦੇ ਇਕ ਦਾਵੇਦਾਰ ਹਸ਼ ਜਾਮ ਦੀ ਸਹਾਇਤਾ ਕਰਕੇ ਦੋਸਤ ਮੁਹੰਮਦ ਖਾਂ ਨੂੰ ਹਾਰ ਦੇਕੇ ਸ਼ਹਸ਼ਾਮ ਨੂੰ ਕਾਬਲ ਦੇ ਤਖਤ ਤੇ ਬਿਠਇਆਸੀ ਅਤੇ ਕੁਝ ਅੰਸ਼ੀ ਫੌਜ ਕਾਬਲ ਵਿਚ ਰੱਖੀ ਸੀ ਅਤੇ ਉਹ ਫੌਜ ਪਠਾਣਾਂ ਦੇ ਵਿਗੜ ਜਾਣ ਕਰ ਕੇ ਹਿੰਦੁਸਤਾਨ ਨੂੰ ਮੁੜ ਪਈ ਸੀ, ਤਾਂ ਨਿਰਦਈ ਪਠਾਣਾਂ ਨੇ ਆਪਣੇ ਕਰਾਰ ਤੋੜ ਕੇ ਸਾਰੀ ਅੰਗੇਜ਼ੀ ਫੌਜ ਨੂੰ ਏਹ ਹੀ ਦੱਚਿਆਂ ਵਿਚ ਮਾਰ ਮਾਰ ਕੇ ਮੁਕਾ ਦਿੱਤਾ ਸੀ ਅਤੇ ਕੇਵਲ ਇਕੋ ਆਦਮੀ ਜਿਉਂ ਦਾ ਬਚਿਆ ਸੀ ਜਿਸ ਨੇ ਆਕੇ ਓਥੋਂ ਦਾ ਹਿਰਦੇ ਵੇਹਦਕ ਹਾਲ ਸੁਣਾਇਆ ਸੀ | ਦਿਲਜੀਤ ਸਿੰਘ ਹੁਰਾਂ ਦਾ ਕਾਫ਼ਲਾ ਜਦੇ ਇਸ ਭਿਆਨਕ ਦੱਰ ਦੇ ਅੰਦਰ ਪਹੁੰਚਾ ਤਾਂ ਇਕ ਦੱਮ ਕਈ ਡਾਕੂ ਟੁੱਟਕੇ ਉਹਨਾਂ ਉੱਤੇ ਆ ਪਏ, ਕਾਫਲੇ ਭਾਵੇਂ ਸਾਰੇ ਹੀ ਅਪਣੀ ਵਲੋਂ ਤਿਆਰ ਹੋ ਕੇ ਅਤੇ ਹਥਿਆਰ ਸੰਭਾਲ ਕੇ ਅੰਦਰ ਵੜੇ ਸਨ,ਪਰ ਜਾਨ ਬਾਜ਼ ਡਾਕੂਆਂ ਦਾ ਟਾਕਰਾ ਕਰਨi ਕੋਈ ਸਖਾ ਕੰਮ ਨਹੀਂ ਹੁੰਦਾ। ਏਸ ਵਾਸਤੇ ਓਹ ‘ਜਾਨ ਨਾਲ ਜਹਾਨ ਅਤੇ ਜਾਨ ਬਚੀ ਲੱਖਾਂ ਪਾਏ ਸਮਝ ਕੇ ਆਪਣਾ ਧਨ ਮਾਲ ਛੱਡਕੇ ਨੱਸ ਉੱਠੇ। ਦਿਲਜੀਤ ਸਿੰਘ ਪਾਸੋਂ ਏਹ ਦੇਖ ਕੇ