ਪੰਨਾ:ਜੀਵਨ ਪ੍ਰਸੰਗ ਸ੍ਰੀ ਮਤੀ ਰਣਜੀਤ ਕੌਰ - ਸ. ਸ. ਚਰਨ ਸਿੰਘ.pdf/178

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


________________

( 2 ) ਹੁਣ ਤਾਂ ਦਿਲਜੀਤ ਸਿੰਘ ਨੂੰ ਅਪਰ ਰੋਹ ਚ ਅਇਆ, ਮਕਸੂਦਾ ਵੀ ਆਪਣੇ ਆਪ ਨੂੰ ਮਰਵਾ ਦੇ ਠਾਣ ਕੇ ਅੱਗੇ ਵਧੀ, ਬਕ ਦੇ ਪੰਜ ਚਾਰ ਪਠਾਣ ਉਹਨਾਂ ਦੇ ਜੋਸ਼ ਨੂੰ ਝੱਲ ਨਾਂ ਸਕੇ ਅਤੇ ਪਲੋ ਪਲੀ ਵਿਚ ਓਹਨਾਂ ਦੀਆਂ ਲੋਥਾਂ ਧਰਤੀ ਉਤੇ ਫੜਕਦੀਆਂ ਨਜ਼ਰ ਆਉਣ ਲੱਗੀਆਂ । ਏਧਰੋਂ ਵਿਹਲੇ ਹੋ ਕੇ ਦਿਲਜੀਤ ਸਿੰਘ ਤੇ ਮਕਸੁਦਾ ਰਣਜੀਤ ਕੌਰ ਵੱਲ ਆਏ । ਹਮੀਦਾ ਅੱਗੇ ਹੀ ਰਣਜੀਤ ਕੌਰ ਦੇ ਪਾਸ ਬੈਠੀ ਚੀਕਾਂ ਤੇ ਢਾਹਾਂ ਮਾਰ ਮਾਰ ਕੇ ਲੋਕਾਂ ਨੂੰ ਡਰਾਉਣ ਵਾਲੇ ਭਿਆਨਕ ਪਹਾੜਾਂ ਨੂੰ ਭੈ ਭੀਤ ਕਰ ਰਹੀ ਸੀ ਅਤੇ ਆਪਣੇ ਕੱਪੜੇ ਪੜਪਾੜ ਕੇ ਰਣਜੀਤ ਕੌਰ ਦੀ ਛਾਤੀ ਤੇ ਸਿਰ ਵਿਚੋਂ ਚਲ ਰਹੇ ਲਹੁਦੇ ਦਰਯਾਵਾਂ ਨੂੰ ਪੂੰਝਣ ਦਾ ਯਤਨ ਕਰ ਰਹੀ ਸੀ । ਰਣਜੀਤ ਕੌਰ ਦੀ ਦਸ਼ਾ ਦੇਖ ਕੇ ਦਿਲਜੀਤ ਸਿੰਘ ਤੇ ਮਕਸੁਦਾ ਦੇ ਸਿਰ ਤੇ ਤਾਂ ਮਾਨੋ ਪਹਾੜ ਡਿੱਗ ਪਿਆ ! ਰਣਜੀਤ ਕੌਰ ਦੇ ਸੁੰਦਰ ਤੇ ਕਮਲ ਸਰੀਰ ਵਿਚੋਂ ਲਹੂ ਦੇ ਘਾਣ ਚਲ ਰਹੇ ਸਨ, ਪਰ ਉਹਨਾਂ ਨੂੰ ਰੋਕਣ ਵਾਸਤੇ ਏਹਨਾਂ ਦੇ ਪਾਸ ਕੋਈ ਸਮਿਆਨ ਨਹੀਂ ਸੀ । ਹਇ ! ਕੇਹੀ ਬੇਵਸੀ ਦੀ ਹਾਲਤ ਹੈ, ਜਿਸ ਰਣਜੀਤ ਕੌਰ ਉੱਤੇ ਦਿਲਜੀਤ ਸਿੰਘ ਆਪਣਾ ਤਨ, ਮਨ ਤੇ ਜਿੰਦ ਜਾਨ ਕੁਰਬਾਨ ਕਰ ਚੁਕਾ ਹੈ ਓਹੋ ਰਣਜੀਤ ਕੌਰ ਓਸ ਦੀਆਂ ਅੱਖੀਆਂ ਦੇ ਸਾਹਮਣੇ ਤੜਫ ਰਹੀ ਹੈ, ਪਰ ਓਸਦੀ ਕੋਈ ਵਾਹ ਨਹੀਂ ਚੱਲਦੀ । ਦਿਲਜੀਤ ਸਿੰਘ ਜੇ ਚਾਹੇ ਤਾਂ ਆਪ ਵੀ ਅਪਣੀ ਛਾਤੀ ਵਿਚ ਤਲਵਾਰ ਮਾਰ ਕੇ