(੧੮੧)
ਦਿਨੇ ਰਾਤ ਮੌਤ ਮੰਗਣ ਵਾਲਾ ਦਿਲਜੀਤ ਸਿੰਘ—ਏਸ ਜੰਗ ਵਿਚ ਵੀ ਸਾਰਿਆਂ ਤੋਂ ਮੋਹਰੇ ਹੋਕੇ ਲੜਦਾ ਰਿਹਾ, ਕਈ ਵਾਰ ਤੋਪ ਦੇ ਗੋਲਿਆਂ ਦੀ ਮਾਰ ਵਿਚ ਖਲੋਤਾ ਰਿਹਾ, ਓਸ ਦੇ ਹੱਥੋਂ ਕਈ ਵੈਰੀ ਮਾਰੇ ਗਏ ਪਰ ਓਹ ਅਜੇ ਤੱਕ ਜੀਉਂਦਾ ਜਾਗਦਾ ਸੀ ਅਤੇ ਓਸ ਦੇ ਸਰੀਰ ਉੱਤੇ ਕੇਵਲ ਇਕ ਦੋ ਨਿੱਕੇ ਨਿੱਕੇ ਫੱਟ ਹੀ ਲੱਗੇ ਸਨ। ਐਓਂ ਮਲੂਮ ਹੁੰਦਾ ਸੀ ਕਿ ਵਿਧਾਤਾ ਨੇ ਓਸ ਦੇ ਚੌਹੀਂ ਪਾਸੀਂ ਕੋਈ ਲੋਹ ਮਈ ਕੰਧ ਬਣਾਈ ਹੋਈ ਹੈ ਜਿਸ ਕਰਕੇ ਓਸ ਨੂੰ ਕੋਈ ਗੋਲੀ ਜਾਂ ਤਲਵਾਰ ਨਹੀਂ ਲੱਗਦੀ। ਪਰ ਸੱਚ ਤਾਂ ਏਹ ਹੈ ਕਿ ਭਾਵੇਂ ਕੋਈ ਲੱਖ ਯਤਨ ਪਿਆ ਕਰੇ ਬਿਨਾਂ ਹੁਕਮ ਮੌਤ ਕਦੇ ਨਹੀਂ ਆਉਂਦੀ। ਤਦੇ ਹੀ ਤਾਂ ਸੱਚੇ ਸਤਿਗੁਰੂ 'ਜੋਰ ਨ ਜੀਵਣ ਮਰਨੇ ਨ ਜੋਰ" ਫੁਰਮਾ ਗਏ ਹਨ।
ਹੁਣ ਪਸ਼ੌਰ ਤੋਂ ਸਰਦਾਰ ਚਤਰ ਸਿੰਘ ਤੀਹ ਹਜ਼ਾਰ ਸਿੱਖਾਂ ਦੀ ਫੌਜ ਲੈ ਕੇ ਸਿੱਖਾਂ ਦੀ ਸਹਾਇਤਾ ਲਈ ਆ ਗਿਆ। ਓਸ ਨੂੰ ਦੇਖ ਕੇ ਸਿੱਖਾਂ ਨੂੰ ਚੰਦ ਚੜ੍ਹ ਗਿਆ, ਪਰ ਓਸ ਦੇ ਨਾਲ ਕਾਬਲ ਦੇ ਦੋਸਤ ਮੁਹੰਮਦ ਖਾਂ ਦੇ ਸਿੱਖਾਂ ਦੀ ਸਹਾਇਤਾ ਲਈ ਭੇਜੇ ਹੋਏ ਪੰਜ ਹਜ਼ਾਰ ਪਠਾਨ ਦੇਖ ਕੇ ਸਿੱਖਾਂ ਨੇ ਬੁਰਾ ਮੰਨਿਆ ਅਤੇ ਸਰਦਾਰ ਚਤਰ ਸਿੰਘ ਨੂੰ ਕਹਿਣ ਲੱਗੇ ਕਿ ਤੁਰਕ ਦਾ ਵਸਾਹ ਕਦੇ ਨਹੀਂ ਕਰਨਾਂ ਚਾਹੀਦਾ। ਗੁਜਰਾਤ ਦੇ ਪਾਸ ਸਿੱਖਾਂ ਤੇ ਅੰਗ੍ਰੇਜ਼ਾਂ ਦਾ ਫੇਰ ਕਰੜਾ ਜੰਗ ਹੋਇਆ। ਏਸ ਜੰਗ ਵਿਚ ਇਕ ਗੁਪਤ ਕਾਰਨ ਨੇ ਪਠਾਣਾਂ ਨੂੰ ਅਜੇਹਾ ਪ੍ਰੇਰਿਆ ਕਿ ਓਹ ਐਨ