(੩੧)
ਓਹ ਮੂੰਹਾਂਵਿੱਚ ਉਂਗਲਾਂ ਟੁੱਕ ਟੁੱਕ ਕੇ ਆਖ ਰਹੇ ਸਨ:-
"ਕੌਨ ਨਿਕਾਸ ਸਕੈ ਇਨ ਕੋ ਫਿਰ ਪੇਸ਼ ਨ ਕਾਹਿ ਕੀ ਲੇਸ ਚਲੇ ਹੇ। ਜਦ ਮਰਟਨ ਕੀ ਨਾਹਿ ਬਟਤ ਕਿਛ ਕਯਾ ਤੁਰਕੇਜ ਮਜੇਜ ਰਖੇ ਹੈ। ਯੌ ਸੁਨ ਕੇ ਫਿਰ ਦਾਨੇ ਕਹੈਂ ਤਮ ਸਾਚ ਕਹੀ ਯਹਿ ਬਾਤ ਸਬੈ ਹੈ। ਔਰ ਸਭੈ ਬਿਧ ਹੈਂ ਸਿੰਘ ਪੂਰਨ,ਪੈ ਇਨਮੈ"
ਇਤਫ਼ਾਕ ਨ ਐ ਹੈ।।
[ਪੰਥ ਪ੍ਰਕਾਸ਼
ਇਸੇ ਤਰਾਂ ਜਦੋਂ ਸੰਮਤ ੧੮੧੩ ਵਿੱਚ ਸਿੱਖਾਂ ਨੇ ਦੁਰਾਨੀਆਂ ਨੂੰ ਮਾਰ ਕੇ ਕੁੱਤੇ ਦੇ ਠੀਕਰੇ ਪਾਣੀ ਪਿਆ ਕੇ ਬਰੇ ਹਾਲੀਂ ਪੰਜਾਬ ਵਿਚੋਂ ਕਢਕੇ ਉਜੜੇ ਹੋਏ ਅਤੇ ਤਖਤੇਂ ਡਿੱਗਕੇ ਕੰਗਲ ਬਣੇ ਹੋਏ ਆਦੀਨਾ ਬੇਗ਼ ਨੂੰ ਮੁੜ ਜਾਲੰਧਰ ਦਾ ਨਾਜ਼ਮ ਬਣਾ ਦਿੱਤਾ ਸੀ ਤਾਂ ਆਦੀਨਾ ਬੇਗ਼ ਨੇ ਸਾਰੇ ਪੰਥ ਦੇ ਸਨਮੁਖ ਖਲੋ ਕੇ ਦੁਲੇ ਪੰਥ ਦੀ ਉਸਤਤ ਕਰਦਿਆਂ ਹੋਇਆਂ ਸਿੱਖਾਂ ਵਿਚ ਬੇਇਤਫਾ਼ਕੀ ਦਾ ਘਾਟਾਇਸ ਪ੍ਰਕਾਰਦਸਿਆ ਸੀ। ਯਥਾ ਪੰਥ ਪ੍ਰਕਾਸ਼:-
ਰਸਾਵਲ ਛੰਦ -
ਬੋਲ ਨਿਬਾਹਕ ਹਰੀ ਚੰਦ ਸਮ ਪਿਖਯੋ ਪੰਥ ਹਮ, ਪਰ ਉਪਕਾਰੀ ਧਰਮਪਾਲ ਦਾਧੀਚ ਸਿਵੀ ਸਮ। ਬਿਕੁਮ ਸਮ ਬਡਧੀਰ ਨਿਡਰ ਸਮ ਆਹਿ ਸਿਕੰਦ੍ਰ, ਧਰਮੀ ਭੇਜ ਅਰ ਕਰਨ ਜੈਸ ਜਾਨਯੋ ਜਗ ਅੰਦ੍ਰ ਦੇਗ ਤੇਗ ਕੇ ਮਰਦ ਗਰਦ ਸਤ੍ਰਨ ਕੇ ਕਰਤਾ, ਅਹੋ! ਖਾਲਸਾ ਪੰਥ ਸਰਬ ਸੰਮ੍ਰਥ ਕੇ ਧਰਤਾ। ਜੇਕਰ ਗੁਣ ਇਕ ਹੋਰ ਹੁਤੋ ਤੁਮਰੇ ਘਰ ਮਾਹੈਂ,