(੭੦)
ਆ ਸਕਦੀ ਸੀ।
ਏਹ ਬੁੱਢਾ ਪਹਿਲਾਂ ਬਾਦਸ਼ਾਹ ਦਾ ਇਕ ਦਰਬਾਰੀ
ਅਮੀਰ ਸੀ,ਏਸਦਾ ਅਸਲੀ ਨਾਮ ਨਾਸਰ ਖਾਂ ਸੀ,ਏਸਦੀ
ਦੌਲਤ ਲੋਕਾਂ ਵਿਚ ਐਨੀ ਪ੍ਰਸਿੱਧ ਸੀ ਕਿ ਸਾਰੇ ਲੋਕ
ਏਸ ਨੂੰ ਆਪਣੇ ਸਮੇਂ ਦਾ ਕਾਰੂੰ ਆਖਦੇ ਹੁੰਦੇ ਸਨ।
ਜਦੋਂ ਦੁਰਾਨੀਆਂ ਦੇ ਹੱਲਿਆਂ ਅਤੇ ਸਿੱਖਾਂ ਦੀਆਂ ਲੁੱਟਾਂ
ਨਾਲ ਅਮੀਰਾਂ ਦੇ ਧਨ ਧਾਮ ਨਿੱਤ ਲੁੱਟੀਣ ਲੱਗੇ ਤਾਂ
ਏਸ ਚਤੁਰ ਅਮੀਰ ਨੇ ਬੇਅੰਤ ਧਨ ਖਰਚਕੇ ਇਹ ਕਿਲਾ
ਬਣਵਾ ਲਿਆ ਪਤਾ ਨਹੀਂ ਏਸਦੇ ਅੰਦਰ ਏਸਨੇ ਕੀ ਕੀ
ਜਾਦੁ ਦੀਆਂ ਚੀਜਾਂ ਬਣਵਾਈਆਂ ਅਤੇ ਕਿਸ ਕਿਸ ਤਰਾਂ
ਦੇ ਤਹਿਖਾਨੇ ਬਣਵਾਏ ਕਿ ਜੇਹੜਾ ਆਦਮੀ ਇਕ ਵਾਰ
ਏਸਦੇ ਅੰਦਰ ਜਾ ਵੜਦਾ ਸੀ ਓਹ ਮੁੜ ਕਦੇ ਨਿਕਲਦਾ
ਕਿਸੇ ਨੂੰ ਨਜਰ ਨਹੀਂ ਆਉਂਦਾ ਸੀ,ਏਸ ਨੇ ਅਪਣੀ
ਸਾਰੀ ਦੌਲਤ ਏਸ ਕਿਲੇ ਦੇ ਅੰਦਰ ਰੱਖੀ ਅਤੇ ਲੋਕਾਂ
ਵਿਚ ਮਸ਼ਹੂਰ ਕੀਤਾ ਕਿ ਆਪਣੇ ਪੀਰ ਦੀ ਕਰਾਮਾਤ
ਨਾਲ ਮੈਂ ਇਕ ਜਿੰਨ ਕਾਬੂ ਕੀਤਾ ਹੈ ਜਿਸਦਾ ਨਾਮ
"ਜਿੰਨੇ ਦੋਜ਼ਖ" (ਨਰਕ ਦਾ ਜਿੰਨ) ਹੈ ਅਤੇ ਓਹ
ਜਿੰਨ ਏਸ ਕਿਲੇ ਦੇ ਅੰਦਰ ਹੈ, ਏਸ ਜਿੰਨ ਨੂੰ ਕਾਬੂ ਕਰ
ਲੈਣ ਕਰਕੇ ਏਸਨੇ ਆਪਣਾ ਨਾਮ ਵੀ ਜਿੰਨਾਂ ਦੇ ਬਾਦ
ਸ਼ਾਹ ਵਾਲਾ ਅਰਥਾਤ 'ਸੁਲੇਮਾਨ' ਰੱਖ ਲਿਆ। ਏਸਦੇ
ਏਸ ਕਿਲੇ ਅਤੇ ਹੋਰ ਸਾਰੀਆਂ ਗੱਲ ਦੀ ਖਬਰ ਜਦ
ਬਾਦਸ਼ਾਹ ਨੂੰ ਲਗੀ ਤਾਂ ਉਸ ਨੇ ਏਹ ਕਲਾ ਵੇਖਣ ਦੀ
ਚਾਹ ਪਗਟ ਕੀਤੀਪਰ ਆਪਣੇ ਖੇਤ ਨੂੰ ਲੁਕਾਈ ਕਈ ਰਖਣ
ਵਾਲੇ ਏਸ ਨਿਡਰ ਨੇ ਵੱਡੇ ਹੌਂਸਲੇ ਨਾਲ ਆਪਣਾ