ਪੰਨਾ:ਜੀਵਨ ਬ੍ਰਿਤਾਂਤ ਨਵਾਬ ਕਪੂਰ ਸਿੰਘ.pdf/38

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜੀਵਨ ਬ੍ਰਿਤਾਂਤ ਨਵਾਬ ਕਪੂਰ ਸਿੰਘ

੩੭

ਇਹ ਘਟਨਾ ਹਾੜ ਸੰਮਤ ੧੭੮੭ ਦੀ ਹੈ ।

ਜ਼ਕਰੀਆ ਖਾਨ ਵਲੋਂ ਕਰੜਾਈ

ਖਾਨ ਬਹਾਦਰ ਜ਼ਕਰੀਆ ਖਾਨ* ਜਿਉਂ ਜਿਉਂ ਖਾਲਸੇ ਦੀਆਂ ਇਨ੍ਹਾਂ ਸਫਲਤਾਈਆਂ ਦੇ ਸਮਾਚਾਰ ਸੁਣਦਾ, ਤਿਉਂ ਤਿਉਂ ਉਹ ਕਰੋਧ ਦੇ ਸਾੜ ਨਾਲ, ਅੱਗ ਭਬੂਕਾ ਹੁੰਦਾ ਜਾਂਦਾ । ਦਿਨ ਰਾਤ ਉਹ ਇਨਾਂ ਸੋਚਾਂ ਵਿਚ ਡੁਬਿਆ ਰਹਿੰਦਾ ਸੀ ਕਿ ਕਿਵੇਂ ਸਿੱਖਾਂ ਦਾ ਪੰਜਾਬ ਵਿਚੋਂ ਖੁਰਾ ਖੋਜ ਮਿਟਾਇਆ ਜਾਏ । ਇਸ ਜਲਨ ਨੂੰ ਸ਼ਾਂਤ ਕਰਨ ਲਈ ਉਹ ਵਧ ਤੋਂ ਵਧ ਕਰੜੇ ਫੁਰਮਾਨ ਜਾਰੀ ਕਰਦਾ, ਪਰ ਇਹ ਗੱਲ ਵੱਡੀ ਹੈਰਾਨਗੀ ਨਾਲ ਲਿਖਣੀ ਪੈਂਦੀ ਹੈ ਕਿ ਇਸ ਦੇ ਕਰੜੇ ਤੋਂ ਕਰੜੇ ਦਿਲ-ਢਾਹੂ ਯਤਨ ਨਿਸਫਲ ਰਹੇ ।

ਇਸ ਦਾ ਮੁੱਖ ਕਾਰਨ ਇਹ ਸੀ ਕਿ ਇਕ ਤਾਂ ਉਸ ਸਮੇਂ ਦੇ ਖਾਲਸੇ ਦੀ ਗੁਰਬਾਣੀ ਲਈ ਸ਼ਰਧਾ ਸੀ । ਦੂਜਾ, ਖਾਲਸੇ ਦੀ ਅਗਵਾਈ ਉਹਨਾਂ ਕਹਿਣੀ ਤੇ ਕਰਨੀ ਦੇ ਉੱਚ ਜੀਵਨ ਵਾਲੇ ਆਗੂਆਂ ਦੇ ਹੱਥ ਸੀ, ਜੋ ਉਹ ਕਹਿੰਦੇ ਸਨ ਉਹ ਆਪ ਵਰਤ ਕੇ ਦਸਦੇ ਹਨ । ਜਿਨ੍ਹਾਂ ਦੀ ਨਿਸ਼ਕਾਮ ਸੇਵਾ ਤੇ ਕੁਰਬਾਨੀਆਂ ਨੂੰ ਵੇਖ ਕੇ ਖਾਲਸਾ ਪੰਥ ਕੌੜੀ ਵੇਲ ਦੀ ਤਰਾਂ, ਦੂਣਾ ਚਉਣਾ ਵਧਦਾ ਜਾਂਦਾ


*ਜ਼ਕਰੀਆ ਖਾਨ ਦਾ ਨਾਂ ਇਤਿਹਾਸ ਵਿਚ ਖਾਨ ਬਹਾਦਰ ਸਿੱਧ ਹੈ । ਇਹ ਅਬਦੁਲ ਸਮੱਦ ਖਾਨ, ਦਲੇਰ ਜੰਗ ਦਾ ਵੱਡਾ ਪੁੱਤਰ ਸੀ। ਸੰਨ ੧੭੨੬ ਈ: ਨੂੰ ਅਬਦੁਲ ਸਮੱਦ ਖਾਨ ਨੂੰ ਲਾਹੌਰ ਦੇ ਗਵਰਨਰ ਬਦਲਾ ਕੇ ਮੁਲਤਾਨ ਦਾ ਸੂਬਾ ਨੀਯਤ ਕੀਤਾ ਤੇ ਜ਼ਕਰੀਆ ਖਾਨ ਨੂੰ ਪੰਜਾਬ ਦੀ ਹਕੂਮਤ ਸੌਂਪੀ ਗਈ । ਇਸ ਨੇ ਹਕੂਮਤ ਦੀ ਵਾਗ ਡੋਰ ਹੱਬ ਵਿਚ ਲੈਂਦਿਆਂ ਹੀ ਖਾਲਸੇ ਪਰ ਅਤਿ ਦੇ ਕਹਿਰ ਢਾਣੇ ਅਰੰਭ ਦਿੱਤੇ | ਖਾਲਸੇ ਦੀਆਂ ਲਿਖਤਾਂ ਵਿਚ ਇਸ ਦਾ ਨਾਂ ਖਾਨੂੰ ਲਿਖਿਆ ਹੈ ਜੋ ਇਸ ਗੱਲ ਦਾ ਲਖਾਇਕ ਹੈ ਕਿ ਖਾਲਸੋ ਪਰ ਇਸ ਦਾ ਕੱਖ ਜਿੰਨਾ ਵੀ ਰੌਅਬ ਨਹੀ ਸੀ ।