੪੦
ਜੀਵਨ ਬ੍ਰਿਤਾਂਤ ਨਵਾਬ ਕਪੂਰ ਸਿੰਘ
t
ਲਈ ਐਸਾ ਕੋਈ ਕਰੜੇ ਤੋਂ ਕਰੜਾ ਢੰਗ ਨਹੀਂ, ਜੋ ਮੈਂ ਨਾ ਵਰਤਿਆ ਹੋਵੇ ਪਰ ਇਹ ਮੁੱਕਣ ਵਿਚ ਨਹੀਂ ਆਂਵਦੇ ।
ਇਸ ਦੇ ਨਾਲ ਹੀ ਉਸ ਨੇ ਹਕੂਮਤ ਮੂਹਰੇ ਆਪਣੀ ਵਿਚਾਰ ਰੱਖੀ ਅਤੇ ਆਖਿਆ ਕਿ ਪੰਜਾਬ ਵਿਚ ਸ਼ਾਂਤ ਰਖਣ ਲਈ ਹੁਣ ਕੇਵਲ ਇਕੋ ਢੰਗ ਬਾਕੀ ਰਹਿ ਗਿਆ ਹੈ, ਜਿਸ ਦੇ ਵਰਤਿਆਂ ਹੋ ਸਕਦਾ ਹੈ ਸਿੰਘ ਸ਼ਾਂਤ ਹੋ ਜਾਣ✝ ।
ਉਹ ਵਿਚਾਰ ਇਹ ਹੈ ਕਿ-(੧ ਸਿੰਘਾਂ ਤੋਂ ਸਾਰੀਆਂ ਬੰਦਸ਼ਾਂ ਉਠਾ ਲਈਆਂ ਜਾਣ । (੨) ਉਨ੍ਹਾਂ ਨੂੰ ਇਕ ਵੱਡੀ ਜਾਗੀਰ ਦਿੱਤੀ ਜਾਏ ਜਿਸਦੀ ਉਪਜ ਤੋਂ ਉਨ੍ਹਾਂ ਦੇ ਪੇਟ ਰੱਜੇ ਰਹਿਣ । (੩) ਉਨ੍ਹਾਂ ਦੇ ਆਗੂਆਂ ਨੂੰ ਕੋਈ ਉੱਚ ਪਦ ਦਿੱਤਾ ਜਾਏ ਤਾਕਿ ਉਹ ਸਿੰਘਾਂ ਨੂੰ ਆਪਣੇ ਕਾਬੂ ਵਿਚ ਰਖੇ ਤੇ ਦੇਸ਼ ਵਿਚੋਂ ਖਰੂਦ ਬੰਦ ਕਰਾ ਦੇਵੇ।
ਬਾਦਸ਼ਾਹ ਤੇ ਵਜ਼ੀਰਾਂ ਨੇ ਜ਼ਕਰੀਆਂ ਖਾਨ ਦੀ ਇਸ ਵਿਉਂਤ ਨੂੰ ਪਰਵਾਨ ਕਰ ਲਿਆ ਅਤੇ ਇਸ ਦੀ ਯੋਗ ਵਰਤੋਂ ਦਾ ਉਸ ਨੂੰ ਅਧਿਕਾਰ ਬਖ਼ਸ਼ਿਆ ।
ਜ਼ਕੂਰੀਆ ਖਾਨ ਜਦ ਪਰਤ ਕੇ ਲਾਹੌਰ ਪੁੱਜਾ ਤਾਂ ਉਸਨੇ ਆਪਣੀਆਂ ਇਨ੍ਹਾਂ ਵਿਚਾਰਾਂ ਨੂੰ ਵਰਤੋਂ ਵਿਚ ਲਿਆਣ ਲਈ ਕੋਈ ਚਾਹ ਲਭਣਾ ਚਾਹਿਆ | ਲੰਮੀ ਵਿਚਾਰ ਦੇ ਉਪਰੰਤ ਭਾਈ
- ਸਮਸ਼ੇਰ ਖਾਲਸਾ, ਭਾਗ ੨, ਸਫ਼ਾ ੨੧੪ ।
✝ਏ ਸ਼ਾਰਟ ਹਸਟਰੀ ਆਫ਼ ਦੀ ਸ਼ਿਖਜ਼, ਸ਼ਜ਼ਾ ੧੨੧, ਰਤਨ ਸਿੰਘ ਪ੍ਰਾਚੀਨ ਪੰਥ ਪ੍ਰਕਾਸ਼ ਸਫ਼ਾ ੧੯੭: ਗਿਆਨ ਸਿੰਘ ਪੰਥ ਪ੍ਰਕਾਸ਼, ਸਫ਼ਾ ੫੯੬ ।