ਪੰਨਾ:ਜੀਵਨ ਬ੍ਰਿਤਾਂਤ ਨਵਾਬ ਕਪੂਰ ਸਿੰਘ.pdf/43

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

੪੨

ਜੀਵਨ ਬ੍ਰਿਤਾਂਤ ਨਵਾਬ ਕਪੂਰ ਸਿੰਘ

ਨਵਾਬੀ ਤੇ ਜਗੀਰੀ ਦੀ ਪ੍ਰਵਾਨਗੀ ਵਲੋਂ ਅਰੁਚੀ ਪਰਗਟ ਕਰੇ ਤਾਂ ਗੁਰਧਾਮਾਂ ਦੀ ਆਜ਼ਾਦੀ ਉਨ੍ਹਾਂ ਲਈ ਐਨੀ ਬਹੁਮੁੱਲੀ ਵਸਤ ਹੈ ਜਿਸ ਨੂੰ ਉਹ ਕਦੇ ਵੀ ਨਹੀਂ ਠੁਕਰਾ ਸਕਦੇ ।

ਜ਼ਕਰੀਆ ਖਾਨ ਨੇ ਸਰਦਾਰ ਸੁਬੇਗ ਸਿੰਘ ਨੂੰ ਲਾਹੌਰ ਤੋਂ ਵਿਦਾ ਕਰਨ ਤੋਂ ਪਹਿਲਾਂ ਚੰਗੀ ਤਰ੍ਹਾਂ ਸਮਝਾ ਦਿੱਤਾ ਸੀ ਕਿ ਨਵਾਬੀ ਤੇ ਜਗੀਰ ਆਦਿ ਦਾ ਪਟਾ ਤੁਸੀਂ ਚੰਗੀ ਸੋਚ ਵਿਚਾਰ ਦੇ ਉਪਰੰਤ ਖਾਲਸੇ ਦੇ ਉਸ ਆਗੂ ਦੇ ਨਾਮ ਪਰ ਕਰਵਾਉਣਾ ਜਿਸ ਦਾ ਸਾਰੇ ਸਿੱਖਾਂ ਦੇ ਮਨਾਂ ਵਿਚ ਪਿਆਰ ਤੇ ਸਤਿਕਾਰ ਹੋਵੇ । ਨਾਲ ਹੀ ਉਸ ਵਿਚ ਕੁਝ ਗੁਣਾਂ ਦੀ ਵੰਨਗੀ ਵੀ ਸੁਬੇਗ ਸਿੰਘ ਦੀ ਦ੍ਰਿਸ਼ਟੀ ਗੋਚਰ ਕਰ ਦਿੱਤੀ । ਉਹਨਾਂ ਗੁਣਾਂ ਬਾਰੇ ਭਾਈ ਰਤਨ ਸਿੰਘ ਜੀ ਸਿੰਘ ਇਉ ਲਿਖਦੇ ਹਨ:

-ਦੋਹਰਾ-

ਅਹਿ ਨਵਾਬੀ ਅੱਧੀ ਸੂਬੇਦਾਰੀ । ਉਸੇ ਮਿਲੇਗੀ ਰਯਤ ਸਾਰੀ । ਸੂਰ, ਸਤੀ, ਦਾਤਾ, ਹਠੀ, ਤਪੀ ਜਪੀ ਜੋ ਕੋਇ । ਦੇਵਯੇ ਉਸੇ ਬਿਚਾਰਕੇ ਜੋ ਇਸ ਲਾਇਕ ਹੋਇ॥੨੦।।

ਜ਼ਕਰੀਆ ਖਾਨ ਤੋਂ ਸਭ ਗੱਲ ਬਾਤ ਸਮਝ ਕੇ ਸੁਬੇਗ ਸਿੰਘ ਸਣੇ ਸ਼ਾਹੀ ਪੇਸ਼ਕਾਰ ਦੇ ਸੀ ਅੰਮ੍ਰਿਤਸਰ ਪਹੁੰਚ ਗਿਆ, ਜਿਥੇ ਲੰਮੇ ਸਮੇਂ ਦੇ ਬਾਅਦ ਹਕੂਮਤ ਵਲੋਂ ਵਿਸਾਖੀ ਦੇ ਪੁਰਬ ਦੇ ਮਨਾਣ ਦੀ ਆਗਿਆ ਦਿੱਤੀ ਗਈ ਸੀ, ਜਿਸ ਦੇ ਕਾਰਨ ਖਾਲਸਾ ਦੂਰ ਦੂਰ ਦੇ ਜੰਗਲਾਂ ਤੇ ਪਹਾੜਾਂ ਤੋਂ ਉਤਰ ਕੇ ਅੰਮ੍ਰਿਤਸਰ ਪੁਜ ਚੁਕਾ ਸੀ।

ਜਦ ਸਰਦਾਰ ਸੁਬੇਗ ਸਿੰਘ ਸਣੇ ਸਾਥੀਆਂ ਦੇ ਖਾਲਸੇ ਦੇ


  • ਰਤਨ ਸਿੰਘ, ਪਰਾਚੀਨ ਪੰਥ ਪ੍ਰਕਾਸ਼, ਸਫ਼ਾ ੨੫੭