ਸਮੱਗਰੀ 'ਤੇ ਜਾਓ

ਪੰਨਾ:ਜੀਵਨ ਬ੍ਰਿਤਾਂਤ ਨਵਾਬ ਕਪੂਰ ਸਿੰਘ.pdf/63

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਗਫਲਤ ਲਈ ਸਜ਼ਾਵਾਂ

੧. ਜੇ ਕੋਈ ਸਿੰਘ ਨੂੰ ਆਪਣੇ ਘਰ ਯਾ ਖੇਤ ਵਿਚ ਪਨਾਹ ਦੇਵੇਗਾ ਉਸ ਨੂੰ ਮੌਤ ਦੀ ਸਜ਼ਾ ਦਿੱਤੀ ਜਾਵੇਗੀ।

੨. ਜਿਹੜਾ ਸਿੰਘਾਂ ਦੇ ਰਹਿਣ ਦਾ ਪਤਾ ਜਾਣਦਾ ਹੋਇਆ ਹਕੂਮਤ ਨੂੰ ਖ਼ਬਰ ਨਹੀਂ ਪਹੁੰਚਾਏਗਾ ਉਹ ਵੀ ਕਤਲ ਕੀਤਾ ਜਾਏਗਾ।

੩. ਜੋ ਕੋਈ ਸਿੰਘਾਂ ਪਾਸ ਅਨਾਜ ਵੇਚੇਗਾ ਯਾ ਰੋਟੀ ਦੇਵੇਗੀ ਯਾ ਹੋਰ ਕਿਸੇ ਤਰ੍ਹਾਂ ਦੀ ਸਹਾਇਤਾ ਕਰੇਗਾ ਉਸ ਹਿੰਦੂ ਨੂੰ ਬਦੋਬਦੀ ਮੁਸਲਮਾਨ ਬਣਾ ਦਿੱਤਾ ਜਾਏਗਾ।

੪. ਜੋ ਸਰਕਾਰੀ ਕਰਮਚਾਰੀ ਸਿੱਖਾਂ ਬਾਰੇ ਕਿਸੇ ਤਰ੍ਹਾਂ ਦਾ ਗ਼ਫ਼ਲਤ ਕਰੇਗਾ ਉਸ ਨੂੰ ਆਪਣੇ ਅਹੁਦੇ ਤੋਂ ਹਟਾ ਦਿੱਤਾ ਜਾਏਗਾ।

ਇਹ ਪਹਿਲੀ ਵਾਰ ਸੀ ਜਦ ਕੇਵਲ ਸਿੱਖੀ ਧਰਮ ਦੇ ਧਾਰਨ ਕਰਨ ਦੇ ਦੋਸ਼ ਲਈ, ਹਕੂਮਤ ਵਲੋਂ ਕਤਲ ਦੀ ਸਜ਼ਾ ਨੀਯਤ ਕੀਤੀ ਗਈ।[1]

ਹਕੂਮਤ ਵਲੋਂ ਇਸ ਅਤਿ ਵੀ ਕਰੜਾਈ ਦੇ ਕਾਰਨ ਸਿੰਘ ਕੁਝ ਸਮੇਂ ਲਈ ਪੰਜਾਬ ਦੇ ਪੱਧਰ ਇਲਾਕਿਆਂ ਨੂੰ ਤਿਆਗ ਕੇ, ਜੰਗਲਾਂ, ਪਹਾੜਾਂ, ਖੇਡਾਂ, ਝੀਲਾਂ ਅਤੇ ਮਾਲਵੇ ਦੇ ਤੇ ਬੀਕਾਨੇਰ ਦੇ

ਰੇਤਲਿਆਂ ਥਲਾਂ ਵਲ ਨਿਕਲ ਗਏ।


  1. ਜਨਰਲ ਗਾਰਡਨ, ਦੀ ਸਿਖਜ਼, ਸਫ਼ਾ ੫੯; ਗੁਪਤਾ, ਸਿਖ ਹਿਸਟਰੀ ਸਫ਼ਾ ੧੦, ਰਤਨ ਸਿੰਘ ਪਰਾਚੀਨ ਪੰਥ ਪ੍ਰਕਾਸ਼, ਸਫਾ ੨੮੪-੮੮; ਗਿਆਨ ਸਿੰਘ ਪੱਥ ਪ੍ਕਾਸ਼ ਸਫਾ ੬੧੩, ਵਕਤ ਰਾਏ, ਤਵਾਰੀਖ ਸਿੰਘਾਂ, ਸਫਾ ੪੪।