ਪੰਨਾ:ਜੀਵਨ ਲਹਿਰਾਂ.pdf/81

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਇਥੋਂ ਤੀਕ ਪਰਲੋਕ ’ਚੋਂ ਪੈਣ ਧੱਕੇ,
ਏਥੇ, ਓਥੇ ਨਾ ਕਿਤੇ ਸਮਾਈ ਹੋਵੇ।

ਬਹੁਤਾ ਕੀ ਆਖਾਂ 'ਬੇਕਲ' ਜਗ ਜਾਣੇ,
ਨੂੰਹਾਂ,ਸੱਸਾਂ ਨੂੰ ਜੋ ਜੋ ਸਤਾਂਦੀਆਂ ਨੇ।
ਓੜਕ ਕਰਨੀਆਂ ਭਰਨੀਆਂ ਪੈਂਦੀਆਂ ਨੇ,
ਬਦਲੇ ਅੰਤ ਨੂੰ ਉਹ ਢਿਡੋਂ ਪਾਂਦੀਆਂ ਨੇ।


ਮਕੱਈ



ਸੜਵੀਂ ਜੋ ਕੋਈ ਲਾਵੇ ਸਾਨੂੰ,
ਉਮਰਾਂ ਤੀਕ ਨਾ ਭੁਲੇ।
ਜਦੋਂ ਕਦੀ ਗੱਲ ਚੇਤੇ ਆਵੇ,
ਨੀਰ ਨੈਣਾਂ 'ਚੋਂ ਡੁਲ੍ਹੇ।

ਇਕ ਭਠਿਆਰਨ ਪਰ ਮਕੱਈ ਨੂੰ,
ਜਦ ਭੱਠੀ ਪਾਇਆ,
ਓਹ ਭੁੰਨੇ, ਉਹ ਖਿੜ ਖਿੜ ਹੱਸੇ,
ਦੂਣ ਸੁਆਈ ਫੁਲੇ।

੮੧