ਪੰਨਾ:ਜੀਵਨ ਲਹਿਰਾਂ.pdf/87

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਮਨ ਪਰਵਾਨੇ ਨੂੰ

ਜਾ ਪਰਵਾਨੇ ਸ਼ਮਾ ਵਲ ਜਾ।
ਪਹਿਲਾਂ ਆਪਣਾ ਆਪ ਗੁਆ।
ਫੇਰ ਦਰਸ ਮਾਹੀ ਦੇ ਪਾ।

ਵੇਖੀ ਨਾਂ ਨੂੰ ਲਾਜ ਨਾ ਲਾਈਂ।
ਤਿੜ ਤਿੜ ਕਰ ਕੇ ਸੜਦਾ ਜਾਈਂ।
ਸਿਰ ਧੜ ਵਾਲੀ ਬਾਜੀ ਲਾ।
ਜਾ ਪਰਵਾਨੇ ਸ਼ਮਾ ਵੱਲ ਜਾ।

ਜਾ ਉੱਡਦਾ ਜਾ ਚਾਈਂ ਚਾਈਂ।
ਲੋਹਾ ਕੱਟਦਾ ਲੋਹੇ ਤਾਈਂ,
ਅੱਗ ਤੋਂ ਦਿਲ ਦੀ ਅੱਗ ਬੁਝਾ।
ਜਾ ਪਰਵਾਨੇ ਸ਼ਮਾਂ ਵਲ ਜਾ।

'ਬੇਕਲ', ਹੋ ਕੇ ਮੀਨ ਨਿਮਾਣੀ,
ਕੂਕੇ ਮਰ ਕੇ ਪਾਣੀ ਪਾਣੀ,
ਭੜਕੀ ਦੇਵੇ ਅੰਦਰ ਲਾ।
ਜਾ ਪਰਵਾਨੇ ਸ਼ਮਾਂ ਵਲ ਜਾ।

੮੭