ਪੰਨਾ:ਜੀਵਨ ਲਹਿਰਾਂ.pdf/9

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਕੁਝ ਲਿਖ ਸਕਦਾ ਹੈ ਤਾਂ ਇਹ ਆਸ ਕਰਨ ਦੀ ਕਾਫੀ ਗੁੰਜਾਇਸ਼ ਹੈ ਕਿ ੪o ਬਰਸ ਤਕ ਜਾ
ਕੇ ਬਹੁਤ ਉੱਚਾ ਚੜ੍ਹ ਜਾਵੇਗਾ। ਪੰਜਾਬੀ ਸਾਹਿੱਤ ਮੰਦਰ ਦੀ ਉਸਾਰੀ ਵਿਚ ਇਹ ੯੬ ਸਫੇ ਦੀ ਭੇਟ
ਇਕ ਕੀਮਤੀ ਵਾਧਾ ਹੈ ਤੇ ਜੜਤ ਦੇ ਮੁਕੰਮਲ ਹੋਇਆਂ ਸ਼ਾਇਦ ਇਹ ਇਕ ਚਮਕੀਲਾ ਹੀਰਾ
ਸਾਬਤ ਹੋਵੇ।

ਮੈਨੂੰ ਇਹ ਅਨੁਭਵ ਕਰ ਕੇ ਫਖ਼ਰ ਹੁੰਦਾ ਹੈ ਕਿ ਬੇਕਲ ਪਾਸੋਂ ਮੇਰੀਆਂ ਸਿੱਕਾਂ, ਸੱਧਰਾਂ
ਪੂਰੀਆਂ ਹੋ ਰਹੀਆਂ ਹਨ। ਜੋ ਕੰਮ ਮੇਰੇ ਪਾਸੋਂ ਨਹੀਂ ਹੋ ਸਕੇ ਓਹ ਬੇਕਲ ਕਰ ਸਕੇਗਾ। ਮੈਂ ਅਜੇ
ਤਕ ਸੰਗਾਊ ਦਾ ਸੰਗਾਊ ਰਿਹਾ ਪਰ ਬੇਕਲ ਸ਼ੇਰ ਦੀ ਤਰ੍ਹਾਂ ਸਟੇਜ ਤੇ ਗਰਜੇਗਾ। ਰੱਬ ਕਰੇ
ਮੇਰੀਆਂ ਸਾਰੀਆਂ ਅਸੀਸਾਂ ਬੇਕਲ ਨੂੰ ਲੱਗਣ ਤੇ ਇਹ ਵੱਡਾ ਹੋ ਕੇ ਮੇਰੇ ਨਾਮ ਨੂੰ ਭੀ ਉੱਚਾ ਕਰੇ।

ਅੰਮ੍ਰਿਤਸਰ
੩੧.੧੨.੩੯

ਧਨੀ ਰਾਮ ਚਾਤ੍ਰਿਕ