ਪੰਨਾ:ਜੀਵਨ ਲਹਿਰਾਂ.pdf/10

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਮੁਖ-ਬੰਧ

[ਵਲੋਂ:- ਸ੍ਰੀ ਮਾਨ ਸ੍ਰ: ਨਾਨਕ ਸਿੰਘ ਜੀ ਨਾਵਲਿਸਟ, ਪ੍ਰੀਤ ਨਗਰ]

ਸਾਡੀ ਜੀਵਨ-ਨਈਆ ਨੂੰ ਆਪਣੀ ਅਨੰਤ ਯਾਤਰਾ ਵਿਚ ਬੇ-ਓੜਕ ਐਸੇ ਰਸਤਿਆਂ ਥਾਣੀ ਲੰਘਣਾ ਪੈਂਦਾ ਹੈ, ਜਿਸ ਦੇ ਇਕ ਇਕ ਪਲ ਵਿਚ ਸਦੀਆਂ ਦਾ ਅੰਕੁਰ ਲੁਕਿਆ ਹੁੰਦਾ ਹੈ- ਜਿਸ ਦੀ ਇਕ ਇਕ ਲਹਿਰ, ਇਸ ਕਮਜ਼ੋਰ ਕਿਸ਼ਤੀ ਦੇ ਯਾਤਰੂ ਨੂੰ ਕੁਝ ਦਾ ਕੁਝ ਬਣਾ ਜਾਂਦੀ ਹੈ ਬਾਲ ਤੋਂ ਬੁਢਾ, ਕੰਗਾਲ ਤੋਂ ਅਮੀਰ, ਅੱਲ੍ਹੜ ਤੋਂ ਦਾਨਾ।

ਸਾਡੇ ਨਿਕੇ ਜੇਹੇ ਬੇਕਲ ਨੂੰ ਸ਼ਾਇਦ ਖੇਡਣ ਮਲਣ ਦੀ ਉਮਰੇ ਹੀ ਆਪਣੀ ਨਈਆ ਦਾ ਖੇਵਣਹਾਰ ਬਣਨਾ ਪਿਆ। ਭਾਰੇ ਚਪੂਆਂ ਨੇ ਹਥੀਂ ਛਾਲੇ ਪਾਏ, ਡਰਾਉਣੀਆਂ ਲਹਿਰਾਂ ਦੇ ਭਿਆਨਕ ਸਹਿਮ ਨੇ ਨਿਕੇ ਜਹੇ ਦਿਲ ਦੇ ਅਨੇਕਾਂ ਵਾਰੀ ਹੌਸਲੇ ਦੇ ਪਤਲੇ ਥੰਮ੍ਹ ਹਿਲਾਏ, ਪਰ ਦ੍ਰਿੜ੍ਹਤਾ ਦੇ ਸਹਾਰੇ ਉਹ ਤੁਰਿਆ ਆਇਆ,ਤੇ ਅੰਤ ਜੀਵਨ ਦੀਆਂ ਕਈ ਵਡੀਆਂ ਛੋਟੀਆਂ ਲਹਿਰਾਂ ਨੂੰ ਝਾਗਦਾ ਉਹ ਅਜ ਸਫਲਤਾ ਦੇ ਮੰਦਰ ਪਾਸ ਅਪੜ ਪਿਆ ਹੈ।

ਇਸ ਨਿਕੀ ਜੇਹੀ ਪੁਸਤਕ ਵਿਚ ਬੇਕਲ ਨੇ ਜੀਵਨ ਦੀਆਂ ਜਿਨ੍ਹਾਂ ਲਹਿਰਾਂ ਨੂੰ ਅੰਕਿਤ ਕੀਤਾ ਹੈ, ਉਨ੍ਹਾਂ ਨੂੰ ਵੇਖ ਕੇ ਜਾਪਦਾ ਹੈ ਕਿ ਸਫਲਤਾ ਦੇ ਮੰਦਰ ਤੇ ਪਹੁੰਚਣ ਲਈ ਸਾਲਾਂ ਦੀਆਂ ਪੌੜੀਆਂ ਥਾਣੀ ਹੀ ਚੜ੍ਹਨਾ ਜ਼ਰੂਰੀ ਨਹੀਂ- ਕਈ ਵਾਰੀ ਪਤਲੇ ਖੰਭਾਂ ਦੀਆਂ ਉਡਾਰੀਆਂ ਉਸ ਮੰਜ਼ਲ ਨੂੰ ਘੰਟਿਆਂ ਵਿਚ ਮੁਕਾ ਲੈਂਦੀਆਂ ਨੇ, ਜਿਸ ਨੂੰ ਭਾਰੇ ਲੰਮੇ ਕਦਮਾਂ ਦੀ ਤੇਜ਼ ਤੋਂ ਤੇਜ਼ ਡੋਰ ਵਰ੍ਹਿਆਂ ਵਿਚ ਨਹੀਂ ਮੁਕਾ ਸਕਦੀ।

ਮੈਂ ਅੱਜ ਬੇਕਲ ਨੂੰ ਉਸ ਨੁਕਤੇ ਤੋਂ ਵੇਖ ਰਿਹਾ ਹਾਂ ਜਿਥੋਂ ਉਹ