ਪੰਨਾ:ਜੀਵਨ ਲਹਿਰਾਂ.pdf/93

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ



ਅੱਜ ਨਾ ਵੱਸੀਂ ਬੱਦਲ ਕਾਲੇ

ਅੱਜ 'ਉਸ' ਮੰਗਾਂ ਮੰਗਣ ਆਉਣੈ,
ਆਪਣੇ ਰੰਗ ਵਿਚ ਰੰਗਣ ਆਉਣੈ,
ਨਾਚ ਇਲਾਹੀ ਨਚਣ ਦੇ ਲਈ,
ਸੋਹਣੇ, ਪੱਧਰੇ ਅੰਙਣ ਆਉਣੈ,
ਬੀਬੇ ਰਾਣੇ, ਕਰਮਾਂ ਵਾਲੇ,
ਅੱਜ ਨਾ ਵੱਸੀਂ ਬੱਦਲ ਕਾਲੇ।

ਅੱਜ ਆਸਾਂ ਦੇ ਕੰਤ ਨੇ ਆਉਣੈੈ,
ਉੱਜੜੇ ਹੋਏ ਬਸੰਤ ਨੇ ਆਉਣੈੈ।
ਜੋ ਦੁਖਾਂ ਦਾ ਆਦਿ ਸੀ ਬਣਿਆ,
ਅਜ ਓਸੇ ਹੀ ਅੰਤ ਨੇ ਆਉਣੈ,
ਵਾਲ ਜਿਦ੍ਹੇ ਨੇ ਘੁੰਘਰਿਆਲੇ,
ਅੱਜ ਨਾ ਵੱਸੀਂ ਬੱਦਲ ਕਾਲੇ।

੯੩