ਪੰਨਾ:ਜੀਵਨ ਲਹਿਰਾਂ.pdf/95

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਤੂੰ ਉੱਚਾ, ਤੇਰੀ ਜ਼ਾਤ ਉਚੇਰੀ,
ਏਥੇ ਕਦਰ ਨਹੀਂ ਪੈਣੀ ਤੇਰੀ,
ਏਸ ਗਰਾਈਂ ਤਾਂ ਅੱਗੇ ਹੀ,
ਭਰਮਾਂ ਦੀ ਤਿਲਕਣ ਹੈ ਬਥੇਰੀ,
ਨਾ ਕਰ ਐਡੇ ਤੂੰ ਉਪਰਾਲੇ,
ਅੱਜ ਨਾ ਵੱਸੀਂ ਬੱਦਲ ਕਾਲੇ।

ਜਦ ਉਹ ਮੇਰਾ ਮਾਹੀ ਆਵੇ,
ਪੈਰ ਦਲ੍ਹੀਜੋਂ ਅੰਦਰ ਪਾਵੇ,
ਇਕ ਨਾ ਮੰਨੀਂ ਓਦੋਂ ਬੇਸ਼ਕ,
'ਬੇਕਲ' ਹੋ ਭਾਵੇਂ ਚਿਚਲਾਵੇ,
ਜਮ ਜਮ ਵੱਸੀਂ ਬੱਦਲ ਕਾਲੇ,

ਘਮ ਘਮ ਵੱਸੀਂ ਬੱਦਲ ਕਾਲੇ,
ਤਿੱਤਰ ਖੰਭੇ ਭੋਲੇ ਭਾਲੇ,
ਅਜੇ ਨਾ ਵੱਸੀਂ ਬੱਦਲ ਕਾਲੇ।

੯੫