ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
| ਆ ਰਹੀ ਐ, ਛੇਤੀ ਕਰੋ... |
| ਅੰਮਾ : | (ਉੱਚੀ) ਕੀ ਹੋਇਆ ਮੇਰੇ ਸ਼ਕੀਲ ਨੂੰ? (ਉਨ੍ਹਾਂ ਵੱਲ ਮੁੜਕੇ) ਸਕੀਨਾ, ਸੁਣਿਆ ਤੁਸੀਂ... |
| (ਸਕੀਨਾ ਸ਼ਾਂਤ ਖੜ੍ਹੀ ਹੈ। ਪੱਤਰਕਾਰ ਪੂਰੀ ਤਰ੍ਹਾਂ ਨਰਵਸ ਹੋ ਚੁੱਕੀ ਹੈ ) |
| ਅੰਮਾ: | ਬੋਲਦੀ ਕਿਉਂ ਨਹੀਂ ਤੂੰ? |
| ਸਕੀਨਾ: | ਕੁਝ ਨਹੀਂ ਮਾਂ, (ਇੱਕ ਜ਼ਹਿਰੀਲੀ ਮੁਸਕਾਨ ਚਿਹਰੇ 'ਤੇ ਫ਼ੈਲਦੀ ਹੈ।) ਮਰਦ ਬਣਨ ਦੀ ਕੋਸ਼ਿਸ਼ ਕੀਤੀ ਏ... ਉਸਨੇ ਵੀ ...ਮਰਦ। |
| (ਬਾਹਰੋਂ ਅਨਾਉਂਸਮੈਂਟ ਹੁੰਦੀ ਹੈ।) |
| ਅਨਾਉਂਸਮੈਂਟ : | ਸਾਰੇ ਮਰਦ ਹੱਥ ਖੜ੍ਹੇ ਕਰਕੇ ਛੱਤਾਂ ’ਤੇ ਆ ਜਾਣ। ਕੋਈ ਘਰਾਂ 'ਚੋਂ ਬਾਹਰ ਨਿਕਲਣ ਦੀ ਕੋਸ਼ਿਸ਼ ਨਾ ਕਰੇ। |
ਚੁੱਪ !!! |
| ਸਕੀਨਾ: | (ਪੱਤਰਕਾਰ ਨੂੰ, ਮੁਸਕਰਾਉਂਦੇ ਹੋਏ ਕਿਹਾ ਸੀ ਨਾ, ਕੋਈ ਘਟਨਾ ਨਹੀਂ ਏ ਬਲਾਤਕਾਰ, ਜੰਗਲ ਹੈ ਅਤੇ ਪਤਾ ਨਹੀਂ ਲੱਗਦਾ ਤੁਸੀਂ ਕਿਸ ਪਾਸੇ ਓ। (ਪੱਤਰਕਾਰ ਬੁੱਲਾਂ 'ਤੇ ਜੀਭ ਫੇਰਦੀ ਗਲਾ ਤਰ ਕਰਨ ਦੀ ਕੋਸ਼ਿਸ਼ ਕਰਦੀ ਹੈ। ) ਨਹੀਂ ਅਸੀਂ ਨੀ ਦੁਆਣੀ ਕਿਸੇ ਨੂੰ ਸਜ਼ਾ। |
| (ਇੱਕ ਇੰਸਪੈਕਟਰ ਤੇ ਦੋ ਸਿਪਾਹੀ ਅੰਦਰ ਆਉਂਦੇ ਹਨ।) |
| ਇੰਸਪੈਕਟਰ : | ਸਾਈਡ ਤੇ ਹੋ ਜਾਓ ਸੱਭ। ਕੋਈ ਭੱਜਣ ਦੀ ਕੋਸ਼ਿਸ਼ ਨਹੀਂ ਕਰੇਗਾ। ਅੰਦਰ ਜਾਓ, ਤਲਾਸ਼ੀ ਲਓ ਸਾਰੇ ਘਰ ਦੀ। ਫਰੋਲ ਮਾਰੋ... (ਸਿਪਾਹੀ ਅੰਦਰ ਜਾਂਦੇ ਹਨ।) |
| ਸਕੀਨਾ: | ਸਜ਼ਾ ਦਾ ਇਹ ਸਿਲਸਿਲਾ... |
| ਪੱਤਰਕਾਰ : | (ਆਪਣਾ ਆਈ-ਕਾਰਡ ਦਿਖਾਉਂਦੀ ਹੋਈ। ) ਇੰਸਪੈਕਟਰ, ਆਈ ਐਮ ਜਰਨਲਿਸਟ ਫ੍ਰਾਮ...। |
| ਇੰਸਪੈਕਟਰ : | ਸਾਈਡ ..., ਸਾਈਡ ਤੇ ਖੜੇ ਰਹੋ, ਚੁੱਪਚਾਪ |
| (ਅੰਦਰੋਂ ਚੀਖਾਂ ਮਾਰਦੀ ਰਾਬੀਆ ਬਾਹਰ ਆਉਂਦੀ ਹੈ ਤੇ ਅੰਮਾ ਨਾਲ ਚਿੰਬੜ ਜਾਂਦੀ ਹੈ। ਅੰਮਾ ਬੁੱਤ ਬਣੀ ਖੜ੍ਹੀ ਹੈ। ਸਿਪਾਹੀ |
122