ਪੰਨਾ:ਜੂਠ ਤੇ ਹੋਰ ਨਾਟਕ – ਬਲਰਾਮ.pdf/37

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨਾਲ ਗੱਲ ਕੀਤੀ, ਪਰ 'ਕੱਲੇ ਦੇ ਵੱਸ ਦਾ ਨਹੀਂ ਸੀ, ਕੋਈ ਦੂਜਾ ਵੀ ਤਾਂ ਚਾਹੀਦਾ ਸੀ ਨਾਲ।

(ਘਬਰਾਇਆ ਜਿਹਾ ਖੜ੍ਹਾ ਹੈ ਜਿਵੇਂ ਮੂਹਰੇ ਪਏ ਮੋਏ ਡੰਗਰ ਨੂੰ ਦੇਖ ਰਿਹਾ ਹੋਵੇ।)

ਮੈਂ ਕਦੇ... ਕੀਤਾ ਨਹੀਂ ਸੀ... ਇਹ ਕੰਮ। ਮੇਰੀ ਮਾਂ ਨੇ ਵੀ ਕਦੇ ਨਹੀਂ ਸੀ ਚਾਹਿਆ। ਪਰ ਮਜਬੂਰੀ ...ਦਸ-ਪੰਦਰਾਂ ਰੁਪੈ ਛੱਡਣ ਦੀ ਹਾਲਤ ਨਹੀਂ ਸੀ ਸਾਡੀ। ਮੈਂ ਸਕੂਲੋਂ ਆ ਗਿਆ ਤੇ ਇਹ ਛੁਰੀ ਫੜ ਤੁਰ ਪਿਆ ਚਾਚੇ ਦੇ ਮਗਰ-ਮਗਰ। ਇਹ ਛੁਰੀ... ਓਦਣ ਦੀ ਖੁੱਬੀ ਪਈ ਆ ਮੇਰੇ ਅੰਦਰ।

ਅੱਗੇ ਅੱਗੇ ਚਾਚਾ ਤੇ ਮਗਰ ਮਗਰ ਮੈਂ। ਮਾਂ ਨੂੰ ਹੋਰ ਈ ਡਰ ਸੀ (ਖਰਵੀਂ ਜਿਹੀ ਹਾਸੀ ਹੱਸਦਾ ਹੈ।) ਕਿ ਕਿਤੇ ਸਾਥੋਂ ਪਹਿਲਾਂ ਗਿਰਝਾਂ ਈ ਨਾ ਪੈ ਜਾਣ ਉਸ ਬਲਦ ਨੂੰ। ਚਾਚਾ ਖੱਲ ਲਾਹੁਣ ਲੱਗ ਪਿਆ। ਪਰ ਉਹਦੇ 'ਚ ਬਾਪੂ ਵਰਗੀ ਫੁਰਤੀ ਹੈ 'ਨੀਂ ਸੀ। ਥੋੜੀ ਦੇਰ ਬਾਅਦ ਹੀ ਉਹ ਬਹਿ ਗਿਆ ਬੀੜੀ ਪੀਣ ਤੇ... (ਹਫਣ ਲਗਦਾ ਹੈ।) ...ਛੁਰੀ ਫੜਾ ਤੀ ਮੇਰੇ ਹੱਥ 'ਚ। ਮੇਰੇ ਹੱਥ ਕੰਬੀ ਜਾਣ। ਮੈਂ ਇਹ ਕਦੇ ਨਹੀਂ ਸੀ ਕੀਤਾ। ਚਾਚੇ ਨੇ ਛੁਰੀ ਚਲਾਉਣੀ ਸਿਖਾਈ। ਮੈਂ ਜਿਹੜੀ ਦਲਦਲ 'ਚੋਂ ਨਿਕਲਣਾ ਚਾਹੁੰਦਾ ਸੀ, ਉਸੇ 'ਚ ਧਸੀ ਜਾ ਰਿਹਾ ਸੀ। ਹਾਲਾਤ ਮੈਨੂੰ ਧੱਕੀ ਜਾ ਰਹੇ ਸੀ। ਜਿਉਂ ਜਿਉਂ ਖੱਲ ਉਤਰਦੀ ਗਈ...., ਮੇਰੇ ਅੰਦਰਲਾ ਖ਼ੂਨ ਜੰਮਦਾ ਰਿਹਾ.., ਪਰ ਮੈਂ ਲੱਗਿਆ ਰਿਹਾ, ਲੱਗਿਆ ਰਿਹਾ... ਤੇ ਇਹ ਸਿਲਸਿਲਾ ਪਤਾ ਨਹੀਂ ਕਿੰਨੇ ਘੰਟੇ ਚੱਲਦਾ ਰਿਹਾ ... ਉਹ ਸਮਾਂ ਅਨੰਤ ਸੀ।

(ਲੰਮੇ-ਲੰਮੇ ਸਾਹ ਲੈਂਦਾ ਹੈ। ਤੇ ਸਾਹਮਣੇ ਦੀ ਜ਼ਮੀਨ ਵੱਲ ਇੱਕ ਟੱਕ ਦੇਖਦਾ ਹੈ।)

ਚਾਚੇ ਨੇ ਖੱਲ ਜ਼ਮੀਨ 'ਤੇ ਵਿਛਾ ਦਿੱਤੀ ਤੇ ਖੁਸ਼ਕ ਜ਼ਮੀਨ ਨੇ ਖੱਲ ਦਾ ਸਾਰਾ ਖ਼ੂਨ ਚੂਸ ਲਿਆ। ਉਹਨੇ ਗੰਢ ਬੰਨੀ, ਸਿਰ ਉੱਤੇ ਰੱਖੀ ਤੇ ਚੱਲ ਪਿਆ, ਮਗਰ-ਮਗਰ ਛੁਰੀ ਲਈ ਮੈਂ। ਪਿੰਡ ਦੇ ਬਾਹਰ-ਵਾਰ ਅੱਡੇ 'ਤੇ ... ਉਹਨੇ ਗੰਢ ਲਾਹ ਕੇ ਰੱਖ ਦਿੱਤੀ ਤੇ ਬੀੜੀ

35