੧੬
ਜਯੋਤਿਰੁਦਯ
੨ ਕਾਂਡ
ਰਹਿੰਦੀ ਹੈ।ਉਸ ਦੇ ਦਿਨ ਘਰ ਦੇ ਕੰਮ ਧੰਧੇ ਕਰਦਿਆਂ ੨ ਬੀਤਦੇ ਹਨ, ਅਰ ਕਿਤੋਂ ਕੋਈ ਨਵੀਂ ਗੱਲ ਕਿਸੇ ਝਗੜੇ ਦੇ ਜਾਂ ਆਂਢ ਗੁਆਂਢ ਦੀਆਂ ਬੁੱਢੀਆਂ ਦੇ ਬਕਬਾਦ ਖੂਣੋਂ ਹੋਰ ਨਹੀਂ ਸੁਣੀ ਜਾਂਦੀ।ਜਨਮ ਦੇ ਬੰਧੂਏ ਦੇ ਜਿਉਣ ਨਾਲੋਂ ਅਜਿਹਾ ਉਦਾਸ ਅਰ ਨਿਰਾਸ ਅਰ ਇੱਕੋ ਜੇਹਾ ਪਸੂ ਰੂਪੀ ਜੀਉਣਾ ਹੋਰ ਕਿਸੇ ਦਾ ਨਹੀਂ||
੨ ਕਾਂਡ
ਬਸੰਤ ਦੀ ਆਸਾ ਦਾ ਬਰਣਨ।
ਇੱਕ ਛਨਿੱਛਰਵਾਰ ਦੀਆਂ ਤਿਕਾਲਾਂ ਨੂੰ ਜਦ ਪੰਡਿਤ ਅਰ ਉਸ ਦਾ ਭਰਾਉ ਘਰ ਵਲ ਆਉਂਦੇ ਸੇ।ਪ੍ਰਿਯਨਾਥ ਰੇਲ ਦੇ ਇਸਟੇਸਨ ਉੱਤੇ ਖੜੋਤਾ ਸੀ।ਉਹ ਇੱਕ ਵਧਾਈ ਦਾ ਸੁਨੇਹਾ ਲਿਆਇਆ ਹੋਇਆ ਸੀ, ਅਰ ਬਾਲਾਂ ਦੀ ਤਰਾਂ ਉਸ ਨੂੰ ਸੁਣਾਉਣ ਦੀ ਬੜੀ ਕਾਹਲੀ, ਜਿਵੇਂ ਉਸ ਨੈ ਉਨਾਂ ਨੂੰ ਗੱਡੀ ਥੋਂ ਲਹਿੰਦਿਆਂ ਡਿੱਠਾ, ਉਹ ਬੋਲ ਉੱਠਿਆ||
ਛੋਟੀ ਚਾਚੀ ਨੂੰ ਕੱਲ੍ਹ ਪਰਭਾਤ ਵੇਲੇ ਮੁੰਡਾ ਜੰਮਿਆ ਹੈ।
ਪੰਡਿਤ ਨੈ ਆਖਿਆ ਬਹੁਤ ਚੰਗਾ ਹੋਇਆ, ਕਿੰਉ ਜੋ ਸਾਡੇ ਮੋਏ ਹੋਏ ਵਿਚਾਰੇ ਭਰਾਉ ਦੇ ਨਾਉਂ ਚੇਤੇ ਕਰਨ ਨੂੰ ਇੱਕ ਮੁੰਡਾ ਹੋ ਪਿਆ ਹੈ, ਪਰ ਹੇ ਪ੍ਰਿਯਨਾਥ ਉਹ ਮੁੰਡਾ ਕੇਹੋ ਜੇਹਾ ਹੈ||
ਆਹਾ ਹਾ ਪਿਤਾ ਜੀ ਉਹ ਤਾਂ ਬੜਾ ਸੋਂਹਣਾ ਮੁੰਡਾ ਹੈ, ਉਸ ਦੀ ਝੰਡ ਦੇ ਕਾਲੇ ਕਾਲੇ ਵਾਲ ਚਮਕਣ ਵਾਲੀਆਂ ਅੱਖਾਂ ਅਰ ਗੋਰਾ ਗੋਰਾ ਮੂੰਹ ਹੈ||
ਉਸ ਦੀ ਮਾਂ ਦੀ ਕੋਈ ਰੱਤੀ ਗੱਲ ਬੀ ਨਾ ਛਿੜੀ।ਉਸ ਦੀ ਚਿੰਤਾ ਕਰਨ ਦੀ ਉਨਾਂ ਨੈ ਕੁਛ ਲੋੜ ਨਾ ਸਮਝੀ||