( ੨੩ )
ਫ਼ਰੰਗੀ ਦੇ ਪਿਆ ਪੇਟੇ ਕੀਤਾ ਹੁਕਮ ਫਰੰਗੀਆਂ ਸਾਰਿਆਂ ਨੇ॥ ਮਾਈ ਫ਼ੌਜ ਨੂੰ ਚਾਇ ਜਬਾਬ ਦਿੱਤਾ ਦਿੱਤੀ ਨੌਕਰੀ ਛੱਡ ਵਿਚਾਰਿਆ ਨੇ॥ ਪਿੱਛੋਂ ਸਾਂਭ ਲੀਤਾ ਮੁਲਕ ਕਾਰਦਾਰਾਂ ਬਖ਼ਤਾਵਰਾਂ ਤੇ ਨੇਕ ਸਤਾਰਿਆਂ ਨੇ॥ ਸ਼ਾਹ ਮੁਹੰਮਦਾ ਏਸ ਰਾਣੀ ਜਿੰਦ ਕੌਰਾਂ ਤੋੜ ਸੁਟਿਆ ਮੁਲਕ ਉਜਾਰਿਆਂ ਨੇ॥੯੯॥ ਕੀਤਾ ਅਕਲ ਦਾ ਪੇਚ ਰਾਣੀ ਜਿੰਦ ਕੌਰਾਂ ਮੱਥਾ ਦੋਹਾਂ ਪਾਤਸ਼ਾਹੀਆਂ ਦਾ ਜੋੜਿਆ ਹੀ॥ ਗੁੱਝੀ ਰਮਜ਼ ਕਰਕੇ ਰਹੀ ਆਪ ਸੱਚੀ ਬਦਲਾ ਤੁਰਤ ਭਿਰਾਉ ਦਾ ਮੋੜਿਆ ਹੀ॥ ਲਏ ਤੁਰਤ ਮੁਸਾਹਿਬ ਲਪੇਟ ਰਾਣੀ ਲਸ਼ਕਰ ਵਿੱਚ ਦਰਿਆਉ ਦੇ ਰੋੜਿਆ ਹੀ॥ ਸ਼ਾਹ ਮੁਹੰਮਦਾ ਕਰੇ ਜਹਾਨ ਗੱਲਾਂ ਓਨ੍ਹਾਂ ਕੁਫ਼ਰ ਮੁਦਈ ਦਾ ਤੋੜਿਆ ਹੀ॥੧੦੦॥ ਪਿੱਛੋਂ ਬੈਠਕੇ ਸਿੰਘਾ ਨੂੰ ਅਕਲ ਆਈ ਕੇਹੀ ਚੜੀ ਹੈਂ ਜ਼ਹਿਰ ਤੂੰ ਸਾਣ ਮਾਈ॥ ਕਿਨਾਂ ਖੁੰਦਰਾਂ ਵਿੱਚ ਫਸਾਇਕੇ ਜੀ ਸਾਡੇ ਲਾਹ ਸੁੱਟੇ ਤੂੰ ਤਾਂ ਘਾਣ ਮਾਈਂ॥ ਹੱਥ ਧੋਇਕੇ ਮਗਰ ਕਿਉਂ ਪਈ ਸਾਡੇ ਘਰੀਂ ਅਜੇ ਨਾ ਦੇਨੀ ਹੈਂ ਜਾਨ ਮਾਈ॥ ਸ਼ਾਹ ਮੁਹੰਮਦਾ ਖੋਹ ਹਥਿਆਰ ਬੈਠੇ ਨਾਲ ਕੁੜਤੀਆਂ ਲਏ ਪਛਾਨ ਮਾਈ॥੧੦੧॥ ਹੁੰਦੇ ਆਏ ਨੀ ਰੰਨਾਂ ਦੇ ਧੁਰੋਂ ਕਾਰੇ ਲੰਕਾ ਵਿੱਚ ਤਾਂ ਰਾਂਵਣ ਕਹਾਇ ਦਿੱਤਾ॥ ਕੌਰਵ ਪਾਂਡਵਾਂ ਨਾਲ ਕੀ ਭਲਾ ਕੀਤਾ ਅਠਾਰਾਂ ਖੂਹਣੀਆਂ ਕਟਕ ਮੁਕਾਇ ਦਿੱਤਾ॥ ਰਾਜੇ ਭੋਜ ਦੇ ਮੂੰਹ ਲਗਾਮ ਦਿੱਤੀ ਮਾਰ ਅੱਡੀਆਂ ਹੋਸ਼ ਭੁਲਾਇ ਦਿੱਤਾ॥ ਸ਼ਾਹ ਮੁਹੰਮਦਾ ਏਸ ਰਾਣੀ ਜਿੰਦ ਕੌਰਾਂ ਸਾਰੇ ਦੇਸ ਦਾ ਫ਼ਰਸ਼ ਉਠਾਇ ਦਿੱਤਾ॥੧੦੨॥ ਰੱਬ ਚਾਹੇ ਤਾਂ ਕਰੇਗਾ ਮੇਹਰਬਾਨੀ ਹੋਇਆ ਸਿੰਘਾਂ ਦਾ ਕੰਮ ਆਰਾਸਤਾ ਈ॥ ਵੱਡੀ ਸਾਂਝ ਹੈ ਹਿੰਦੂਆਂ ਮੁਸਲਮਾਨਾਂ ਉਨਾਂ ਨਾਲ