( ੨੨)
ਦੇ ਮੋਏ ਵਾਲੀ ਖੁਲੇ ਵਾਲ ਤੇ ਫਿਰਨ ਵਿਚਾਰੀਆਂ ਨੀ॥ ਸ਼ਾਹ ਮੁਹੰਮਦਾ ਬਹੁਤ ਸ੍ਰਦਾਰ ਮਾਰੇ ਪਈਆਂ ਰਾਜ ਦੇ ਵਿੱਚ ਗੁਬਾਰੀਆਂ ਨੀ॥੯੪॥ ਲਿਖਿਆ ਤੁਰਤ ਪੈਗਾਮ ਰਾਣੀ ਜਿੰਦ ਕੌਰਾਂ ਕੋਈ ਤੁਸਾਂ ਨੇ ਦੇਰ ਨਹੀਂ ਲਾਵਣੀ ਜੀ॥ ਰਹਿੰਦੀ ਫ਼ੌਜ ਦਾ ਕਰੋ ਇਲਾਜ ਕੋਈ ਕਾਬੂ ਤੁਸਾਂ ਬਗ਼ੈਰ ਨਾ ਆਵਣੀ ਜੀ। ਮੇਰੀ ਜਾਨ ਦੇ ਰੱਬ ਜਾਂ ਤੁਸੀਂ ਰਾਖੇ ਪਾਓ ਵਿੱਚ ਲਾਹੌਰ ਦੇ ਛਾਵਣੀ ਜੀ॥ ਸ਼ਾਹ ਮੁਹੰਮਦਾ ਅੱਜ ਮੈਂ ਲਿਆ ਬਦਲਾ ਅੱਗੇ ਹੋਰ ਕੀ ਰੱਬ ਨੂੰ ਭਾਵਣੀ ਜੀ॥੯੫॥ ਪੂਲ ਬੱਧਾ ਫ਼ਰੰਗੀਨੇ ਖ਼ਬਰ ਸੁਣਕੇ ਲਾਂਘੇ ਪਾਏਨੀ ਵਿੱਚ ਪਲਕਾਰਿਆਂ ਦੇ॥ ਆਏ ਸ਼ਹਿਰ ਲਾਹੌਰ ਨੂੰ ਖ਼ੁਸ਼ੀ ਕਰਦੇ ਵਾਜੇ ਵੱਜਦੇ ਨਾਲ ਨਗਾਰਿਆਂ ਦੇ॥ ਅੱਗੋਂ ਸੱਭ ਪਠਾਣ ਲੈ ਮਿਲੇ ਨਜ਼ਰਾਂ ਪਿਛੋਂ ਪੈਂਚ ਰਹਿੰਦੇ ਮੁਲਖਾਂ ਸਾਰਿਆਂ ਦੇ॥ ਸ਼ਾਹ ਮੁਹੰਮਦਾ ਆਨ ਲੁਹਾਨ ਲਥੇ ਹੱਛੇ ਦੇਸ ਤੇ ਥਾਂਉ ਟਿਕਾਣਿਆਂ ਦੇ॥੯੬॥ ਰਾਜਾ ਗਿਆ ਗੁਲਾਬ ਸਿੰਘ ਆਪ ਚੜਕੇ ਬਾਹੋਂ ਪਕੜ ਲਾਹੌਰ ਲਿਆਂਵਦਾ ਈ॥ ਸਾਹਿਬ ਲੋਕ ਜੀ ਅਸਾਂ ਪਰ ਦਯਾ ਕਰਨੀ ਓਹਨਾਂ ਆਪਣਾ ਕੰਮ ਝਨਾਂਵਦਾ ਈ। ਦਿੱਤੇ ਕੱਢ ਮਲਵਈ ਦ੍ਵਾਬੀਏ ਜੀ ਵਿੱਚੋਂ ਸਿੰਘਾਂ ਦੀ ਫ਼ੌਜ ਖਿਸਕਾਂਵਦਾ ਈ॥ ਸ਼ਾਹ ਮੁਹੰਮਦਾ ਤਰਫ ਪਹਾੜ ਲੈਕੇ ਤੁਰਤ ਜੰਮੂ ਨੂੰ ਕੂਚ ਕਰਾਂਵਦਾ ਈ॥੯੭॥ ਬਣੇ ਮਾਈਦੇ ਆਨ ਅੰਗ੍ਰੇਜ਼ ਰਾਖੇ ਪਾਈ ਛਾਉਨੀ ਵਿੱਚ ਲਾਹੌਰ ਦੇ ਜੀ॥ ਰੋਹੀ ਮਾਲਵਾ ਪਾਰ ਦਾ ਮੁਲਖ ਸਾਰਾ ਠਾਣਾ ਘੱਤਿਆ ਵਿਚ ਫਲੌਰ ਦੇ ਜੀ॥ ਲਿਆ ਸ਼ਹਿਰ ਲਾਹੌਰ ਫ਼ੀਰੋਜ਼ਪੁਰਾ ਜੇੜ੍ਹੇ ਟਕੇ ਆਵਣ ਜਿੰਦ ਕੌਰ ਦੇ ਜੀ॥ ਸ਼ਾਹ ਮੁਹੰਮਦਾ ਕਾਂਗੜਾ ਮਾਰ ਬੈਠੀ ਓਹਦੇ ਕੰਮ ਗਏ ਸੱਭੇ ਸੌਰਦੇ ਜੀ॥੯੮॥ ਰਹਿੰਦ ਮੁਲਕ