( ੨੧ )
ਪਲਟਨਾਂ ਬੀੜਕੇ ਤੋਪਖ਼ਾਨੇ ਅੱਗੋਂ ਸਿੰਘਾਂ ਨੇ ਪਾਸਣੇ ਮੋੜ ਸੁੱਟੇ॥ ਮੇਵਾਸਿੰਘ ਤੇ ਮਾਖੇਖ਼ਾਂ ਹੋਏ ਸਿੱਧੇ ਹਲੇ ਤਿੰਨ ਫ਼ਰੰਗੀ ਦੇ ਡੋੜ ਸੁੱਟੇ॥ ਸ਼ਾਮਸਿੰਘ ਸਰਦਾਰ ਅਟਾਰੀ ਵਾਲੇ ਬੰਨ੍ਹ ਸ਼ਸਤ੍ਰੀ ਜੋੜ ਵਿਛੋੜ ਸੁੱਟੇ॥ਸ਼ਾਹਮੁਹੰਮਦਾ ਸਿੰਘਾਂ ਨੇ ਗੋਰਿਆਂ ਦੇ ਵਾਂਗ ਨਿੰਬੂਆਂ ਲਹੂ ਨਿਚੋੜਸੁੱਟੇ॥੯੦॥ਪਏ ਬਾਂਵਿਓਂ ਹੋਇਕੇ ਫੇਰ ਧਾਵਾ ਫ਼ਰਾਂਸੀਸ ਤੇ ਜਿੱਥੇ ਸੀ ਚਾਰ ਧਾਰੀ॥ ਕੁੰਡਲ ਪੱਤਿਆ ਵਾਂਗ ਕਮਾਨ ਗੋਸ਼ੇ ਬਨੀ ਆਂਨ ਸਰਦਾਰਾਂਨੂੰ ਬਹੁਤ ਖ਼ੁਆਰੀ॥ ਤੇਜਾ ਸਿੰਘਸਰਦਾਰ ਪੁਲਵੱਢ ਦਿੱਤਾ ਘਰੀਂ ਨੱਸ ਨਾ ਜਾਇ ਏਹਫ਼ੌਜ ਸਾਰੀ ਸ਼ਾਹਮੁਹੰਮਦਾ ਮਰਨ ਸ਼ਹੀਦ ਹੋਕੇ ਅਤੇ ਜਾਨ ਨਾ ਕਰਨਗੇ ਫੇਰ ਪਿਆਰੀ॥੯੧॥ ਜੰਗ ਹਿੰਦ ਪੰਜਾਬ ਦਾ ਹੋਨ ਲੱਗਾ ਦੋਵੇਂ ਪਾਦਸ਼ਾਹੀ ਫੌਜਾਂ ਭਾਰੀਆਂ ਨੀ॥ ਅੱਜ ਹੋਵੇ ਸਰਕਾਰ ਤਾਂ ਮੁੱਲ ਪਾਵੇ ਜੋੜੀਆਂ ਖ਼ਾਲਸੇ ਨੇ ਤੇਗਾਂ ਮਾਰੀਆਂ ਨੀ ਸਣੇ ਆਦਮੀ ਗੋਲੀਆਂ ਨਾਲ ਉੱਡਨ ਹਾਥੀ ਢਾਂਉਦੇ ਸਣੇ ਅੰਬਾਰੀਆਂ ਨੀ॥ ਸ਼ਾਹਮੁਹੰਮਦਾ ਇੱਕ ਸਰਕਾਰ ਬਾਝੋਂ ਫੌਜਾਂ ਜਿੱਤਕੇ ਅੰਤ ਨੂੰ ਹਾਰੀਆਂਨੀ॥੯੨॥ ਕਈ ਸੂਰਮੇਂ ਮਾਰਕੇ ਮੋਏ ਓਥੇ ਜਿਨ੍ਹਾਂ ਹੱਥਕੀਤੇ ਤੇਗਾਂ ਨੰਗੀਆਂਦੇ ਰਹਿੰਦੇ ਘੇਰਕੇ ਵਿੱਚ ਦਰਿਆਉ ਡੋਬੇ ਸ਼ੱਰੇ ਮਾਰਿਓ ਨੇ ਤੋਪਾਂ ਚੰਗੀਆਂ ਦੇ॥ ਕਹਿੰਦੇ ਨੌਕਰੀ ਕਾਸਨੂੰ ਅਸਾਂ ਕੀਤੀ ਆਖੇ ਲੱਗਕੇ ਸਾਥੀਆਂ ਸੰਗੀਆਂਦੇ॥ ਸ਼ਾਹ ਮੁਹੰਮਦ ਰੱਬਨਾ ਫੇਰ ਲਿਆਵੇ ਜੁੱਧ ਵਿੱਚ ਜੇਨਾਲ ਫ਼ਰੰਗੀਆਂ ਦੇ॥੯੩॥ ਕੋਈ ਮਾਵਾਂਦੇ ਪੁੱਤ ਨੀ ਮੋਏ ਓਥੇ ਸੀਨੇ ਲੱਗੀਆਂ ਤੇਜ਼ਕਦਾਰੀਆਂਨੀ॥ ਜਿਨ੍ਹਾਂ ਭੈਣਾਂ ਨੂੰ ਵੀਰ ਨਾ ਮਿਲੇ ਮਰਕੇ ਪਈਆਂ ਰੋਂਦੀਆਂ ਫਿਰਨ ਬਿਚਾਰੀਆਂ ਨੀ॥ ਚੰਗੇ ਜਿਨਾ ਦੇ ਸਿਰਾਂ