ਸਮੱਗਰੀ 'ਤੇ ਜਾਓ

ਪੰਨਾ:ਜੰਗਨਾਮਾ - ਸ਼ਾਹ ਮੁਹੰਮਦ.pdf/24

ਵਿਕੀਸਰੋਤ ਤੋਂ
ਇਹ ਵਰਕਾ ਤਸਦੀਕ ਕੀਤਾ ਗਿਆ ਏ

( ੨੦ )


ਦੀ ਸੌੜ ਮੀਆਂ॥ ਸ਼ਾਹ ਮੁਹੰਮਦਾ ਸਿੰਘ ਲੁਟਾਇ ਡੇਰੇ ਕਰ ਆਏ ਨੀ ਤ੍ਰੱਟੀਆਂ ਚੌੜ ਮੀਆਂ॥੮੫॥ ਪਹਿਲੇ ਹੱਲਿਓਂ ਸਿੰਘ ਜੋ ਨਿਕਲਣ ਲੱਗੇ ਪਏ ਔਝੜੇ ਔਝੜੇ ਜਾਂਵਦੇ ਨੀ॥ ਲੁੱਟੇ ਗਏ ਸਾਰੇ ਰਹੀ ਇੱਕ ਕੁੜਤੀ ਬਾਹਾਂ ਹਿੱਕ ਦੇ ਨਾਲ ਲਗਾਂਵਦੇ ਨੀ॥ ਅੱਗੋਂ ਲੋਕ ਲੜਾਈ ਦੀ ਗੱਲ ਪੁੱਛਨ ਜੀਭ ਹੋਠਾਂ ਦੀ ਖੋਲ ਦਿਖਾਂਵਦੇ ਨੀ॥ ਸ਼ਾਹ ਮੁਹੰਮਦਾ ਆਨਕੇ ਘਰਦਿਆਂ ਥੋਂ ਨਵੇਂ ਕੱਪੜੇ ਹੋਰ ਸਿਵਾਂਵਦੇ ਨੀ॥੮੬॥ ਕਹਿੰਦੇ ਜੀਉਂਦੇ ਫੇਰ ਨਾਂ ਕਦੀ ਜਾਣਾਂ ਮੂੰਹ ਨਾ ਲਗਨਾ ਉਸ ਚੰਡਾਲ ਦੇ ਜੀ॥ ਕਿਤੇ ਜਾਇਕੇ ਚਾਰ ਦਿਨ ਕੱਟ ਆਈਏ ਢੂੰਡਨ ਆਉਣਗੇ ਸਾਡੇ ਭੀ ਨਾਲਦੇ ਜੀ॥ ਤੁਸਾਂ ਆਖਿਆ ਮਰਗਿਆ ਲੁਦਿਹਾਨਾ ਅਸੀਂ ਮਰਦੇ ਹਾਂ ਢੂੰਡ ਦੇ ਭਾਲਦੇ ਜੀ॥ ਸ਼ਾਹ ਮੁਹੰਮਦਾ ਰਹੇ ਹਥਿਆਰ ਉਥੇ ਲੀੜੇ ਨਹੀਂ ਆਏ ਸਾਡੇ ਨਾਲਦੇ ਜੀ॥੮੭॥ ਪਿੱਛੇ ਬੈਠ ਸਰਦਾਰਾਂ ਗੁਰਮਤਾ ਕੀਤਾ ਕੋਈ ਅਕਲ ਦਾ ਕਰੋ ਇਲਾਜ ਯਾਰੋ॥ ਛੇੜ ਬੁਰਛਿਆਂ ਦੀ ਸਾਡੇ ਪੇਸ਼ ਆਈ ਪੱਗ ਦਾੜ੍ਹੀਆਂ ਦੀ ਰਖੋ ਲਾਜ ਯਾਰੋ॥ ਮੁਠ ਮੀਟੀ ਸੀ ਏਸ ਪੰਜਾਬ ਦੀ ਜੀ ਇਨਾਂ ਖੋਲ੍ਹ ਦਿਤਾ ਅਜ ਪਾਜ ਯਾਰੋ॥ ਸ਼ਾਹ ਮੁਹੰਮਦਾ ਮਾਰਕੇ ਮਰੋ ਏਥੇ ਕਦੀ ਰਾਜ ਨਾ ਹੋਇ ਮੁਹਤਾਜ ਯਾਰੋ॥੮੮॥ ਤੀਜੀ ਵਾਰ ਲਲਕਾਰ ਕੇ ਪਏ ਗੋਰੇ ਵੇਲੇ ਗਜ਼ਲ ਦੇ ਹੋਏ ਨੀ ਸੂਰ ਮੀਆਂ॥ ਕੱਸ ਲਈਆਂ ਨੀ ਸਿੰਘਾਂ ਨੇ ਤੁਰਤ ਕਮਰਾਂ ਕਾਇਮ ਜੰਗ ਹੋਏ ਜ਼ਰੂਰ ਮੀਆਂ॥ ਪਹਿਲਾਂ ਬਾਂਵਿਓਂ ਆਨਕੇ ਜ਼ੋਰ ਦਿਤਾ ਪਿਆ ਦਲਾਂ ਦੇ ਵਿੱਚ ਫ਼ਤੂਰ ਮੀਆਂ॥ਸ਼ਾਹ ਮੁਹੰਮਦਾ ਨੱਸਕੇ ਜਾਨ ਕਿਥੇ ਏਥੋਂ ਸ਼ਹਿਰ ਲਾਹੌਰ ਹੈ ਦੂਰ ਮੀਆਂ॥੯॥ ਆਈਆਂ