( ੧੯ )
ਪਾਰਦੇ ਜਮਾਂ ਜਾ ਹੋਏ ਡੇਰੇ ਇਹ ਤਾਂ ਨੌਕਰੀ ਘਰੀਂ ਨ ਮਿਲਨ ਜਾਣੇ॥ ਡੇਰੀਂ ਆਨ ਕੇ ਕਰਨ ਵਿਰਲਾਪ ਪਿਆ ਬੰਨਨ ਭਰਤੀਆਂ ਤੇ ਓਥੇ ਵਿਕਨ ਦਾਣੇ॥ ਛਹੀ ਕੱਢਕੇ ਮੋਰਚੀਂ ਆਇ ਬਹਿੰਦੇ ਡੇਰੀਂ ਆਇ ਕੇ ਫੇਰ ਪ੍ਰਸਾਦਿ ਖਾਣੇ॥ ਸ਼ਾਹ ਮੁਹੰਮਦਾ ਸੱਭ ਮਲੂਮ ਕੀਤੀ ਕੀ ਕੂੰ ਹੋਈ ਸੀ ਦੱਸ ਖਾਂ ਲੁੱਦੇਹਾਣੇ॥੮੧॥ ਸਰਦਾਰ ਰਣਜੋਧ ਸਿੰਘ ਫ਼ੌਜ ਲੈਕੇ ਮੱਦਤ ਲਾਡੂਏ ਵਾਲੇ ਦੀ ਚੱਲਿਆ ਈ॥ ਓਥੇ ਸੱਭ ਕਬੀਲੇ ਸੇ ਕੈਦ ਹੋਏ ਕੋਈ ਲਾਟ ਫਰੰਗੀ ਨੇ ਘੱਲਿਆ ਈ॥ ਓਨ੍ਹਾਂ ਜਾਇ ਖੋਹੀਆਂ ਬਾਦਸ਼ਾਹੀਆਂ ਨੀ ਉਸਦਾ ਜ਼ੋਰ ਨਾ ਕਿਸੇ ਨੇ ਝੱਲਿਆ ਈ॥ ਸ਼ਾਹ ਮੁਹੰਮਦਾ ਛਾਵਨੀ ਫੂਕ ਦਿੱਤੀ ਵਿੱਚੋਂ ਜੀਉ ਫ਼ਰੰਗੀ ਨਾ ਹੱਲਿਆ ਈ॥੮੨॥ ਚਾਰ ਪੜਤਲਾਂ ਲੈ ਮਈਆ ਸਿੰਘ ਆਯਾ ਸਿੰਘ ਆਪ ਏਹੋ ਹਥਿਆਰ ਲੈਂਦੇ॥ ਇਨਾਂ ਬਹੁਤ ਫ਼ਰੰਗੀ ਦੀ ਫ਼ੌਜ ਮਾਰੀ ਲੁਟਾਂ ਭਾਰੀਆਂ ਬਾਝ ਸ਼ੁਮਾਰ ਲੈਂਦੇ॥ ਤੋਪਾਂ ਊਠ ਹਾਥੀ ਮਾਲ ਲਾਖ ਘੋੜੇ ਡੇਰੇ ਆਪਨੇ ਸਿੰਘ ਉਤਾਰ ਲੈਂਦੇ॥ ਸ਼ਾਹ ਮੁਹੰਮਦਾ ਸਿੰਘ ਜੇ ਜ਼ੋਰ ਕਰਦੇ ਭਾਂਵੇ ਲੁਦੇਹਾਣਾ ਤਦੋਂ ਮਾਰ ਲੈਂਦੇ॥੮੩॥ ਮਉਜਦੀਨ ਸਰਦਾਰ ਨੂੰ ਲਿਖੀ ਅਰਜ਼ੀ ਤੁਸਾਂ ਤਰਫ਼ ਲੁਟੇ ਚੰਗੇ ਸ਼ਾਨ ਦੇ ਜੀ॥ ਦੇਹ ਭੇਜ ਉਰਾਰ ਸੱਭ ਕਾਰਖਾਨੇ ਪਇਓ ਗੱਜਿਓ ਵਿੱਚ ਮੈਦਾਨ ਦੇ ਜੀ॥ ਤੈਨੂੰ ਅੱਜ ਹਜ਼ੂਰ ਥੀਂ ਫ਼ਤੇ ਆਈ ਖ਼ਬਰਾਂ ਆਵਨ ਵਿੱਚ ਜਹਾਨ ਦੇ ਜੀ॥ ਸ਼ਾਹ ਮੁਹੰਮਦਾ ਵੈਰੀ ਨੂੰ ਜਾਣ ਹਾਜ਼ਰ ਸਦਾ ਰੱਖੀਏ ਵਿੱਚ ਧਿਆਨ ਦੇ ਜੀ॥੮੪॥ ਸੱਠਾਂ ਕੋਹਾਂ ਦੀ ਪੰਧ ਸੀ ਲੁਦੇਹਾਣਾ ਰਾਤੋ ਰਾਤ ਕੀਤੀ ਕੁੰਡੇ ਦੌੜ ਮੀਆਂ॥ ਓਹ ਭੀ ਲੁਟਿਆ ਲਾਟ ਨੇ ਆਮ ਡੇਰਾ ਸੱਭ ਖੋਹਕੇ ਕੀਤੀਆਂ ਚੌੜ ਮੀਆਂ॥ ਅਲੀ ਅਬੂ ਤਬੇਲੇ ਦੀ ਓਟਭਾਰੀ ਅੱਧ ਘੜੀ ਲੜਾਈ