ਪੰਨਾ:ਜੰਗਨਾਮਾ - ਸ਼ਾਹ ਮੁਹੰਮਦ.pdf/5

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ੴ ਸਤਿਗੁਰ ਪ੍ਰਸਾਦਿ॥

ਅਬ ਕਿੱਸਾ ਲੜਾਈ ਸਿੰਘਾਂ ਕੀ ਕ੍ਰਿਤ ਕਵਿ ਸ਼ਾਹਮੁਹੰਮਦ॥


ਅੱਵਲ ਹਮਦ ਜਨਾਬ ਅੱਲਾਹ ਦੀ ਨੂੰ ਜੇਹੜਾ ਕੁਦਰਤੀ ਖੇਲ ਬਣਾਂਵਦਾ ਈ॥ ਚੌਦਾਂ ਤਬਕਾਂ ਦਾ ਨਕਸ਼ ਨਗਾਰ ਕਰਕੇ ਰੰਗ ਰੰਗ ਦੇ ਬਾਗ ਬਨਾਂਵਦਾ ਈ॥ ਰਚੀ ਪਿਛਲੀ ਸਭ ਹੈ ਮੈਟ ਲੈਂਦਾ ਅੱਗੇ ਹੋਰ ਦੀ ਹੋਰ ਵਛਾਂਵਦਾ ਈ।। ਸ਼ਾਹ ਮੁਹੰਮੰਦਾ ਓਸਤੋਂ ਸਦਾ ਡਰੀਏ ਬਾਦਸ਼ਾਹਾਂ ਤੋਂ ਭੀਖ ਮੰਗਾਂਵਦਾ ਈ॥੧॥ ਏਥੇ ਆਇਆਂ ਨੂੰ ਦੁਨੀਆਂ ਮੋਹ ਲੈਂਦੀ ਦਗੇਬਾਜ਼ੀ ਦਾ ਧਾਰਕੇ ਭੇਸ ਮੀਆਂ॥ ਸਦਾ ਨਹੀਂ ਜਵਾਨੀ ਤੇ ਐਸ਼ ਮਾਪੇ ਸਦਾ ਨਹੀਂ ਜੇ ਬਾਲ ਵਰੇਸ ਮੀਆਂ॥ ਸਦਾ ਨਹੀਂ ਜੇ ਦੌਲਤਾਂ ਫੀਲ ਘੋੜੇ ਸਦਾ ਨਹੀਂ ਜੇ ਰਾਜਿਆਂ ਦੇਸ ਮੀਆਂ॥ ਸ਼ਾਹ ਮੁਹੰਮਦ ਸਦਾ ਨਾ ਰੂਪ ਦੁਨੀਆਂ ਸਦਾ ਰਹਿਨ ਨਾ ਕਾਲੜੇ ਕੇਸ ਮੀਆਂ॥੨॥ ਇੱਕ ਰੋਜ਼ ਵਟਾਲੇ ਦੇ ਵਿੱਚ ਬੈਠੇ ਚੱਲੀ ਆਨ ਅੰਗ੍ਰੇਜ਼ ਦੀ ਬਾਤ ਭਾਈ॥ ਸਾਨੂੰ ਆਖਿਆ ਹੀਰੇ ਤੇ ਹੋਰ ਯਾਰਾਂ ਜਿਨ੍ਹਾਂ ਨਾਲ ਸਾਡੀ ਮੁਲਾਕਾਤ ਆਈ॥ ਰਾਜ਼ੀ ਬਾਜ਼ੀ ਰਹੇ ਮੁਸਲਮਾਨ ਹਿੰਦੂ ਸਿਰਾਂ ਦੋਹਾਂ ਦੇ ਉੱਤੇ ਅਫ਼ਾਤ ਆਈ॥