ਪੰਨਾ:ਜੰਗਨਾਮਾ - ਸ਼ਾਹ ਮੁਹੰਮਦ.pdf/7

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੩ )

ਇੱਕ ਘੜੀ ਚੇਤ ਸਿੰਘ ਦੇ ਗ਼ਮ ਦੇ ਨਾਲ ਮੋਯਾ॥ ਕੌਰ ਸਾਹਿਬ ਸ਼ਾਹਜ਼ਾਦੇ ਦੀ ਗੱਲ ਕੇ ਸੁਣ ਕੇ ਜ਼ਰਾ ਗ਼ਮ ਦੇ ਨਾਲ ਨਾ ਮੂਲ ਰੋਯਾ॥ ਸ਼ਾਹ ਮੁਹੰਮਦਾ ਕਈਆਂ ਦੇ ਪਕੜ ਨੇਦਾ ਵਿੱਚ ਕੌਂਸਲ ਦੇ ਕੌਰ ਫ਼ਿਕਰ ਹੋਯਾ॥੮॥ ਖੜਕ ਸਿੰਘ ਮਾਹਾਰਾਜ ਨੂੰ ਚੁਕ ਲਿਆ ਦੇਖੋ ਸਾੜਨੇ ਨੂੰ ਹੁਨ ਲੈ ਚੱਲੇ॥ ਧਰਮਰਾਜ ਨੂੰ ਆਇਕੇ ਖ਼ਬਰ ਹੋਈ ਕੌਰ ਮਾਰਨੇ ਨੂੰ ਓਸ ਦੂਤ ਘੱਲੇ॥ ਮਾਰੋਮਾਰ ਕਰਕੇ ਦੂਤ ਆਇ ਵੜੇ ਜਦੋਂ ਮੌਤ ਦੇ ਹੋਏ ਨੀ ਆਨ ਹੱਲੇ। ਸ਼ਾਹ ਮੁਹੰਮਦਾ ਦੇਖ ਰਜ਼ਾਇ ਉਸਦੀ ਊਧਮ ਸਿੰਘ ਤੇ ਕੌਰ ਦੇ ਸਾਸ ਚੱਲੇ॥੯॥ ਇਕ ਦੂਤ ਨੇ ਦੇਖਕੇ ਫਿਕਰ ਕੀਤਾ॥ ਪਲਕ ਵਿੱਚ ਦਰਵਾਜੇ ਦੇ ਆਇਆ ਈ॥ ਜੇੜ੍ਹਾ ਧੁਰ ਦਰਗਾਹ ਦਾ ਹੁਕਮ ਆਂਦਾ ਦੇਖੋ ਓਸਨੂੰ ਖੂਬ ਬਜਾਇਆ ਈ॥ ਅੰਦਰ ਤਰਫ ਹਵੇਲੀ ਦੇ ਤੁਰੇ ਜਾਂਦੇ ਛੱਜਾ ਢਾਹ ਦੋਹਾਂ ਉੱਤੇ ਪਾਇਆ ਈ॥ ਸ਼ਾਹ ਮੁਹੰਮਦਾ ਊਧਮ ਸਿੰਘ ਥਾਉਂ ਮੋਯਾ ਕੌਰ ਸਾਹਿਬ ਜੋ ਸਹਿਕਦਾ ਆਇਆ ਈ॥੧੦॥ ਅੱਠ ਪਹਿਰ ਲੁਕ ਇਕੇ ਰੱਖ੍ਯਾ ਨੇ ਦਿਨ ਦੂਜੇ ਰਾਣੀ ਚੰਦ ਕੌਰ ਆਈ॥ ਖੜਕ ਸਿੰਘ ਦਾ ਮੂਲ ਦਰੇਗ਼ ਨਾਹੀ ਕੌਰ ਸਾਹਿਬ ਤਾਂਈਂ ਓਥੇ ਰੋਇ ਆਈ॥ ਹੁਣ ਮੋਯਾ ਤੇ ਕਰੋ ਸਸਕਾਰ ਇਸਦਾ ਏਹ ਤੁਸਾਂ ਕਿਉਂ ਏਤਨੀ ਦੇਰ ਲਾਈ॥ ਸ਼ਾਹ ਮੁਹੰਮਦਾ ਰੋਂਦੀ ਹੈ ਚੰਦ ਕੌਰਾਂ ਜਿਸਦਾ ਮੋਯਾ ਪੁਤ੍ਰ ਸੋਹਣਾ ਸ਼ੇਰ ਸਾਈ॥੧੧॥ ਸ਼ੇਰ ਸਿੰਘ ਨੂੰ ਕਿਸੇ ਖ਼ਬਰ ਦਿਤੀ ਜਿਸਦਾ ਮੋਯਾ ਭਤੀਜਾ ਤੇ ਵੀਰ ਯਾਰੋ॥ ਉਸਨੇ ਤੁਰਤ ਵਟਾਲਿਓਂ ਕੂਚ ਕੀਤਾ ਰਾਤੀਂ ਆਂਵਦਾ ਘਤ ਵਹੀਰ ਯਾਰੋ॥ ਜਦੋਂ ਆਣਕੇ ਹੋਯਾ ਲਾਹੌਰ ਦਾਖਲ ਅੱਖੀਂ ਰੋਇ ਪਲਟਦਾ ਨੀਰ ਯਾਰੋ॥ ਸ਼ਾਹ ਮੁਹੰਮਦਾ ਲੋਕ ਦਿਲਬਰੀ ਕਰਦੇ ਚੰਦ ਕੌਰ