ਪੰਨਾ:ਝਾਕੀਆਂ.pdf/31

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਹੇਣਗੀਆਂ, ਝਟ ਹੋਰ ਠਹਿਰੋਗੇ ਤੇ ਮੇਰਾ ਭੱਤਾ ਪਿੰਡੋਂ ਹੁਣੇ ਆ ਜਾਏਗਾ।
ਸਾਹਬ- ਜੀ ਬੜੀ ਮਿਹਰਬਾਨੀ।
ਵਰਿਆਮ- [ਅਲੀ ਨੂੰ ਇਸ਼ਾਰਾ ਕਰਕੇ] ਅਲੀ! ਜਾਹ ਕੁੜ 'ਚੋਂ ਥੋੜਾ
ਗੁੜ ਲੈ ਆ, ਖੂਹ ਤੋਂ ਟਿੰਡ ਪਾਣੀ ਦੀ ਭਰ ਲਿਆ। ਪਰ ਇਹ ਸ਼ਹਿਰੋਂ ਆਏ ਨੇ, ਪਾਣੀ ਨਾਂ ਲਿਆਵੀਂ, ਮਤਾਂ ਭਿਟ ਜਾਏ। [ਅਲੀ ਉਠਦਾ ਏ]
ਵਰਿਆਮ- [ਸਾਹਬ ਵਲ ਤਕ ਕੇ] ਤੇ ਬਾਬੂ ਜੀ ਕਿਥੇ ਜਾਣਾ ਜੇ?
ਸਾਹਬ- ਜੀ ਏਥੋਂ ਤਿੰਨ-ਚਾਰ ਮੀਲਾਂ ਤੇ ਕੋਟ ਜਾਣਾ ਏ।
ਵਰਿਆਮ- [ਸਾਹਬ ਦੇ ਮੂੰਹ ਵਲ ਤਕ ਕੇ] ਕੋਟ?
[ਫਿਰ ਆਪਣੀ ਚਾਦਰ ਸੰਭਾਲ ਕੇ ਬੁਕਲ ਮਾਰਦਾ ਹੋਇਆ, ਉਠ ਕੇ ਹਥ ਵਧਾਂਦਾ ਹੋਇਆ] ਓਏ ਤੂੰ ਦੇਸ ਏਂ?
ਦੇਸ- [ਹੈਰਾਨੀ ਨਾਲ] ਜੀ ਹਾਂ! ਮੈਂ ਦੇਸ ਰਾਜ ਹਾਂ।
ਵਰਿਆਮ- [ਘੁਟ ਕੇ ਹਥ ਮਿਲਾਂਦਾ ਹੋਇਆ] ਵਾਹ ਯਾਰ! ਮੈਨੂੰ
ਨਹੀਂ ਸਿਞਾਂਨਿਆ, ਮੈਂ ਆਂ ਵਰਿਆਮ! 'ਕਠੇ ਨਹੀਂ ਪੜ੍ਹਦੇ ਰਹੇ ਦੂਜੀ ਜਮਾਤੇ?
ਦੇਸ- [ਕੁਝ ਸੰਝਾਣ ਕੇ] ਮੈਂ ਵੀ ਪਿਆ ਸੋਚਣਾਂ, ਪਈ ਕਿਧਰੇ ਵੇਖਿਆ
ਹੋਇਆ ਏ।
ਵਰਿਆਮ- ਵਾਹ ਭੁਲ ਗਿਆ ਏਂ, ਜਦੋਂ ਤਾਰੜਾਂ ਦੇ ਗੰਨੇ ਭੰਨੇ ਸਨ
ਤੇ ਓਹਨਾਂ ਫੜ ਲਿਆ ਸੀ।
ਦੇਸ- [ਹਸਦਾ ਹੋਇਆ] ਓਹ! ਓਹ! ਮੈਨੂੰ ਸਭ ਯਾਦ ਆਗਿਆ।
ਹੋਰ ਘੁਟ ਕੇ ਹਥ ਮਿਲਾਂਦੇ ਨੇ
ਵਰਿਆਮ- ਹੋਰ ਫਿਰ ਸੁਣਾ ਯਾਰਾ। ਪਤਾ ਨਹੀਂ ਕਿੰਨੇ ਵਰ੍ਹਿਆਂ ਪਿਛੋਂ ਮਿਲੇ ਹਾਂ? [ਉਚੀ ਆਵਾਜ਼ ਨਾਲ ਅਲੀ ਨੂੰ ਮੰਜੀ ਲਿਔਣ

-੨੯-