ਪੰਨਾ:ਝਾਕੀਆਂ.pdf/4

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮੁਖ-ਬੰਧ

ਡਰਾਮੇ, ਆਮ ਤੌਰ ਤੇ ਖੇਲਣ ਲਈ ਲਿਖੇ ਜਾਂਦੇ ਹਨ। ਡਰਾਮਾਂ ਅਸਲ ਰੂਪ ਵਿਚ ਕੇਵਲ ਸਟੇਜ ਤੇ ਹੀ ਦਿਸ ਸਕਦਾ ਹੈ। ਪਰ ਬਦਕਿਸਮਤੀ ਨਾਲ ਸਾਡੇ ਪਾਸ ਕੋਈ ਸਟੇਜ ਨਹੀਂ। ਮੇਰਾ ਖ਼ਿਆਲ ਹੈ ਕਿ ਅਜੇ ਤਕ ਪੰਜਾਬੀ ਵਿਚ ਅਧੀ ਦਰਜਨ ਤੋਂ ਬਹੁਤੇ ਡਰਾਮੇ ਨਹੀਂ ਖੋਲੇ ਗਏ।ਇਹੋ ਜਹੀ ਹਾਲਤ ਦੇ ਹੁੰਦਿਆਂ ਜੇ ਡਰਾਮੇ ਲਿਖੇ ਜਾ ਰਹੇ ਹਨ ਤਾਂ ਇਸ ਦਾ ਸਾਫ਼ ਮਤਲਬ ਹੈ ਕਿ ਪੰਜਾਬੀਆਂ ਦਾ ਡਰਾਮੇ ਵਲ ਖ਼ਾਸ ਝੁਕਾਓ ਹੈ। ਫ਼ਿਲਮਾਂ ਨੇ ਇਹ ਗਲ ਹੋਰ ਵੀ ਸਪੱਸ਼ਟ ਕਰ ਦਿਤੀ ਹੈ। ਸਦੀਆਂ ਦੀ ਗ਼ੁਲਾਮੀ ਵੀ, ਕਾਲੀ ਦਾਸ ਦੀ ਜਗਾਈ ਹੋਈ ਏਸ ਰਚੀ ਨੂੰ ਨਹੀਂ ਦਬਾ ਸਕੀ।
ਇਕਾਂਗੀ ਨਾਟਕ ਦਾ ਜਨਮ ਉਨਵੀਂ ਸਦੀ ਦੇ ਅਖ਼ੀਰ ਯੂਰਪ ਵਿਚ ਹੋਇਆ ਸੀ। ਬੜੇ ਥੋੜੇ ਸਮੇਂ ਵਿਚ ਇਹ ਇਕ ਵਖਰਾ ਤੇ ਉਚ ਪਾਏ ਦਾ ਹੁਨਰ ਬਣ ਗਿਆ ਹੈ। ਪੰਜਾਬੀ ਵਿਚ ਤਾਂ ਇਸ ਦਾ ਜਨਮ ਅਜੇ ਕਲ ਹੀ ਹੋਇਆ ਹੈ। ਪਰ ਹੋਣਹਾਰ ਬੱਚੇ ਵਾਂਗ ਹੈ ਬੜਾ ਆਸ ਉਪਜਾਊ। ਕੇਵਲ ੧੯੪੦ ਵਿਚ ਪੰਜਾਬੀ ਵਿਚ ਇਕਾਂਗੀ ਨਾਟਕਾਂ ਦੀਆਂ ਚਾਰ ਪੰਜ ਪੁਸਤਕਾਂ ਛਪ ਚੁਕੀਆਂ ਹਨ। ਜੇ ਕਿਤੇ ਇਹ ਖੇਲੇ ਵੀ ਜਾਣ ਲਗ ਪੈਣ ਤਾਂ ਪੰਜਾਬੀਆਂ ਦੀ ਬੋਲ ਚਾਲ ਤੇ ਰਹਿਣੀ ਬਹਿਣੀ ਵਿਚ ਇਨਕਲਾਬ ਆ ਸਕਦਾ ਹੈ।
ਮੰਨਾ ਸਿੰਘ ਦੇ ਇਹ ਇਕਾਂਗੀ ਨਾਟਕ ਪੰਜਾਬੀ ਵਿਚ ਇਕ ਨਵਾਂ ਵਾਧਾ ਕਰਨਗੇ। ਨਾਟਕ ਲੇਖਕ ਖ਼ੂਬ ਸਮਝਦਾ ਹੈ ਕਿ ਨਾਟਕ ਜਿੰਨਾ ਵੀ ਜਿੰਦਗੀ ਦੇ ਨੇੜੇ ਹੋਵੇ, ਉਨ੍ਹਾਂ ਹੀ ਕਾਮਯਾਬ ਹੈ ਇਨ੍ਹਾਂ ਸੋਸ਼ਲ ਨਾਟਕਾਂ ਦੇ

-੨-