ਪੰਨਾ:ਝਾਕੀਆਂ.pdf/52

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਵਿਸ਼ਵਾ ਨਾਥ- ਬਿਲਕੁਲ ਨਹੀਂ। ਮੈਨੂੰ ਵਿਆਹ ਕੀਤਿਆ ਪੂਰੇ ਢਾਈ ਸਾਲ ਹੋ ਗਏ ਨੇ, ਪਰ ਮੈਂ ਅਜ ਤੀਕ ਓਨੂੰ ਘਰੋਂ ਬਾਹਰ ਨਹੀਂ ਕਢਿਆ———ਤੇ ਲੋੜ ਵੀ ਕੀ ਏ? ਇਜ਼ਤ———ਸ਼ਰਮ ਨਾਲ ਘਰ ਰਹੇ।
ਚਰਣ ਦਾਸ -ਤਦ ਈ ਤੇ ਚਾਰ ਮਹੀਨਿਆਂ ਦੀ ਮੰਜੇ ਤੇ ਪਈ ਹੈ।
ਬਿਸ਼ਵਾ ਨਾਥ- ਤਾਂ ਤੁਹਾਡਾ ਮਤਲਬ ਹੈ ਕਿ ਜਣੇ-ਖਣੇ ਨਾਲ ਖੁਲ੍ਹ-ਡੁਲ੍ਹ ਕੇ ਗਲ-ਬਾਤ ਕਰੀ ਜਾਵੇ, ਤਾਂ ਵਲ ਰਹੇਗੀ?
ਚਰਣ ਦਾਸ- ਨਾਂ ਕਰੇ, ਪਰ ਔਰਤ ਨੂੰ ਮੁਨਾਸਬ ਆਜ਼ਾਦੀ ਤੋਂ ਵਾਂਜਿਆਂ ਰਖਨਾਂ ਜ਼ੁਲਮ ਹੈ; ਓਹਦੇ ਉਤੇ ਸਖ਼ਤ ਬੰਦਸ਼ਾ ਲਗਾਇਆਂ, ਓਨੂੰ ਬੰਦ ਰਖਨਾਂ ਤੇ ਓਹਦੀ ਗਲ ਗਲ ਉਤੇ ਸ਼ਕ ਕਰਨਾਂ ਬੇ-ਇਨਸਾਫ਼ੀ ਹੈ।
ਵਿਸ਼ਵਾ ਨਾਥ- (ਜ਼ਰਾ ਤੇਜ਼ ਹੋ ਕੇ) ਤਾਂ ਤੁਹਾਡਾ ਮਤਲਬ ਹੈ ਕਿ......(ਹਾਏ ਹਾਏ ਦੀ ਹੋਰ ਦਰਦਨਾਕ ਅਵਾਜ਼ ਆਂਓਦੀ ਹੈ)
ਚਰਣ ਦਾਸ- (ਘਬਰਾ ਕੇ) ਵਿਸ਼ਵਾ ਨਾਬ ਦੀ ਗਲ ਵਿਚੇ ਟੋਕਦਾ ਹੋਇਆ) ਰਹਿਣ ਦਿਓ, ਤੇ ਜਾਓ ਭਰਜਾਈ ਜੀ ਦੀ ਜਾ ਕੇ ਸੁਰਤ ਲਵੋ। ਮੈਨੂੰ ਇਹ ਅਵਾਜ਼ ਖਤਰਨਾਕ ਮਲੂਮ ਹੁੰਦੀ ਹੈ। ਜੇ ਕਹੋ ਤਾਂ ਮੈਂ ਜ਼ਰਾ ਡਾਕਟਰ ਮਲਹੌਤਰਾ ਨੂੰ ਸਦ ਲਿਆਵਾਂ——— ਤਜ਼ਖ਼ੀਸ ਤੇ ਕਰੇਗਾ ਮਰਜ ਦੀ।

ਵਿਸ਼ਵਾ ਨਾਥ ਚਰਣ ਦਾਸ ਦੇ ਮੂੰਹ ਵਲੋਂ ਤਕਦਾ ਹੈ,ਪਰ ਮੂੰਹੋ ਕੁਝ ਨਹੀਂ ਬੋਲਦਾ। ਚਰਣਦਾਸ ਕੁਰਸੀ ਤੇ ਪਿਆ ਕੋਟ ਫੜਕੇ ਗਲ ਪਾਂਦਾ
ਬਾਹਰ ਨਿਕਲ ਜਾਂਦਾ ਹੈ

ਵਿਸ਼ਵਾ ਨਾਥ- (ਉਠ ਕੇ ਕੁਰਸੀ ਉਤੇ ਬਹਿੰਦਾ ਹੋਇਆ) ਕਾਂਤਾ! ਦੀਪ ਤੇ ਸ਼ੋਰੀ ਕਿਥੇ ਨੇਂ?
ਕਾਂਤਾ- ਸਕੂਲੋਂ ਆਂਓਦਿਆਂ ਈ ਕਿਤੇ ਖੇਡਨ ਚਲੇ ਗਏ ਸੀ!

-੫o-