ਪੰਨਾ:ਝਾਕੀਆਂ.pdf/58

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਵਿਸ਼ਵਾ ਨਾਥ- (ਘਬਰਾਇਆ ਹੋਇਆ) ਚਰਣ ਦਾਸ! ਡਾਕਟਰ ਜੀ! ਡਾਕਟਰ-- ਘਬਰਾਓ ਨਹੀਂ ਵਿਸ਼ਵਾ ਨਾਥ!
(ਡਾਕਟਰ ਅਗਾਂਹ ਵਧ ਕੇ ਨਬਜ਼ ਫੜਦਾ ਹੈ, ਤੇ ਪਲ ਕੁ ਮਗਰੋਂ ਸਿਰ ਫੇਰਦਾ ਹੈ।)
ਵਿਸ਼ਵਾ ਨਾਥ-- ਕਿਉਂ ਡਾਕਟਰ ਜੀ?
ਚਰਣ ਦਾਸ-- ਬਸ ਖ਼ਤਮ?
ਡਾਕਟਰ-- ਖ਼ਤਮ।
ਵਿਸ਼ਵਾ ਨਾਥ- ਬਸ ਡਾਕਟਰ ਜੀ! ਹੁਣ ਕੁਝ ਨਹੀਂ ਹੋ ਸਕਦਾ?
ਮੈਂ ਹੁਣ ਸਭ ਕੁਝ......
ਡਾਕਟਰ- (ਅਫਸੋਸ ਨਾਲ) ਮੈਨੂੰ ਬੜਾ ਅਫਸੋਸ ਹੈ, ਵਿਸ਼ਵਾ ਨਾਥ। ਜੀ
ਵਿਸ਼ਵਾ ਨਾਥ- (ਸਿਰ ਤੇ ਹਥ ਮਾਰ ਕੇ ਭੁੰਞੇ ਡਿਗਦਾ ਹੈ।) ਓਹੀ!
ਮੈਂ ਆਪਣੀ ਹਥੀ ਆਪ ਈ ਕੁਹਾੜਾ ਮਾਰਿਆ।
(ਰੂਪ ਲਾਲ ਗਲੈਡੂ ਭਰੀ ਛਤ ਵਲੋਂ ਤਕਦਾ ਹੈ। ਚਰਣ ਦਾਸ ਸਿਰ ਨੀਵਾਂ ਸੁਟ ਲੈਂਦਾ ਹੈ। ਕਾਂਤਾ ਡੁਸਕੋਰੇ ਭਰਦੀ ਹੈ।
ਡਾਕਟਰ ਆਹਿਸਤਾ ੨ ਬਾਹਰ ਨਿਕਲ ਜਾਂਦਾ ਹੈ ਬਾਹਰੋਂ ਕਿਸੇ ਦੇ ਗਾਉਣ ਦੀ ਆਵਾਜ਼ ਆਉਂਦੀ ਹੈ।}}
ਵਾਹ ਨਈਆ ਖੇਵਨ ਹਾਰ...............
ਕਿਹਾ ਕੀਤਾ ਈ ਬੇੜਾ ਪਾਰ.....................ਵਾਹ.....

———ਪਰਦਾ———





ਗੁਰੂ ਨਾਨਕ ਪ੍ਰੈਸ, ੪੩ ਏ, ਰੇਲਵੇ ਰੋਡ ਲਾਹੌਰ ਵਿਚ
ਸ: ਸੂਰਤ ਸਿੰਘ ਦੇ ਪ੍ਰਬੰਧ ਹੇਠ ਛਪਿਆ।

-੫੬-