ਪੰਨਾ:ਟੈਕਸੀਨਾਮਾ.pdf/103

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹਨ। ਇਸ ਕੰਪਨੀ ਦਾ ਘੇਰਾ ਵੈਨਕੂਵਰ ਸ਼ਹਿਰ ਹੈ।

ਮੈਕਲੋਅਰਜ਼ ਕੈਬ:ਇਸ ਕੰਪਨੀ ਦੇ ਪਹਿਲੇ ਮਾਲਕ ਡੋਨਲਡ ਮੈਕਲੋਅਰ ਨੇ 1911 ਵਿੱਚ ਟੈਕਸੀ ਚਲਾਉਣੀ ਸ਼ੁਰੂ ਕੀਤੀ ਸੀ। ਸੰਨ 1968 ਤੋਂ 1980 ਤੱਕ ਇਹ ਇਕੱਲੀ ਟੈਕਸੀ ਕੰਪਨੀ ਸੀ, ਜਿਸ ਕੋਲ ਏਅਰਪੋਰਟ ਤੋਂ ਸਵਾਰੀ ਚੁੱਕਣ ਦਾ ਠੇਕਾ ਸੀ। ਅੱਜ ਇਸ ਕੰਪਨੀ ਕੋਲ 65 ਟੈਕਸੀਆਂ ਹਨ। ਇਹ ਕੰਪਨੀ ਵੈਨਕੂਵਰ ਸ਼ਹਿਰ ਵਿੱਚ ਸੇਵਾਵਾਂ ਦਿੰਦੀ ਹੈ।

ਵੈਨਕੂਵਰ ਟੈਕਸੀ: ਵੈਨਕੂਵਰ ਟੈਕਸੀ ਦਾ ਘੇਰਾ ਵੈਨਕੂਵਰ ਸ਼ਹਿਰ ਹੈ। ਇਸ ਕੋਲ 77 ਟੈਕਸੀਆਂ ਹਨ।

ਬੌਨੀਜ਼ ਟੈਕਸੀ:ਇਹ ਟੈਕਸੀ ਕੰਪਨੀ 1943 ਵਿੱਚ ਸ਼ੁਰੂ ਹੋਈ ਸੀ। ਬਾਅਦ ਵਿੱਚ ਕੈਪੀਟਲ ਹਿੱਲ ਤੇ ਬਰਨਬੀ ਇਲੀਟ ਟੈਕਸੀ ਕੰਪਨੀਆਂ ਇਸ ਵਿੱਚ ਰਲ ਗਈਆਂ। ਇਸ ਕੰਪਨੀ ਦਾ ਕਾਰਜ-ਖੇਤਰ ਬਰਨਬੀ ਸ਼ਹਿਰ ਹੈ। ਨਿੳਵੈਸਮਨਿਸਟਰ ਸ਼ਹਿਰ ਦੀ ਕੁਈਨ ਸਿਟੀ ਟੈਕਸੀ ਕੰਪਨੀ ਦੇ ਰਲੇਵੇਂ ਕਾਰਣ ਇਸ ਕੰਪਨੀ ਦੇ ਘੇਰੇ ਵਿੱਚ ਨਿਊਵੈਸਟਮਨਿਸਟਰ ਸ਼ਹਿਰ ਵੀ ਆ ਗਿਆ ਹੈ। ਬੌਨੀਜ਼ ਟੈਕਸੀ ਦੇ 218 ਹਿੱਸੇਦਾਰ ਹਨ ਅਤੇ ਇਸ ਕੋਲ 115 ਟੈਕਸੀਆਂ ਹਨ।

ਬਰਨਬੀ ਸੀਲੈਕਟ ਮੈਟਰੋਟਾਊਨ ਟੈਕਸੀ ਲਿਮਿਟਡ:ਬਰਨਬੀ ਸ਼ਹਿਰ ਦੀ ਇਹ ਕੰਪਨੀ ਡਗਲਸ ਓਲਡਮ ਨੇ 1985 ਵਿੱਚ 2 ਟੈਕਸੀਆਂ ਨਾਲ ਸ਼ੁਰੂ ਕੀਤੀ ਸੀ। ਇਹ ਦੋ ਟੈਕਸੀਆਂ ਉਸ ਨੇ ਬੌਨੀਜ਼ ਟੈਕਸੀ ਨਾਲੋਂ ਵੱਖ ਕਰ



ਟੈਕਸੀਨਾਮਾ/103