ਪੰਨਾ:ਟੈਕਸੀਨਾਮਾ.pdf/106

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਡੈਲਟਾ ਸੰਨਸਾਈਨ ਟੈਕਸੀ (1972)ਲਿਮਿਟਡ ਐਂਡ ਟਵਾਸਨ ਟੈਕਸੀ ਲਿਮਿਟਡ:ਡੈਲਟਾ ਸੰਨਸਾਈਨ ਤੇ ਟਵਾਸਨ ਟੈਕਸੀ ਨੇ ਰਲ ਕੇ ਇੱਕ ਕੰਪਨੀ ਬਣਾ ਲਈ।ਡੈਲਟਾ ਸਨਸ਼ਾਈਨ ਕੋਲ 40 ਟੈਕਸੀਆਂ ਹਨ ਅਤੇ ਟਵਾਸਨ ਟੈਕਸੀ ਕੋਲ 28। ਇਸ ਕੰਪਨੀ ਕੋਲ ਕੁੱਲ 68 ਟੈਕਸੀਆਂ ਹਨ। ਹੁਣ ਇਸਦਾ ਨਾਂ ਗਰੀਨ ਕੈਬਸ ਹੋ ਗਿਆ ਹੈ। ਇਸਦਾ ਕਾਰਜ-ਖੇਤਰ ਡੈੱਲਟਾ, ਟਵਾਸਨ, ਲਾਡਨਰ, ਟਵਾਸਨ ਫੈਰੀ ਤੇ ਸਰੀ ਹੈ।

ਕੋਰਲ ਕੈਬਸ ਲਿਮਿਟਡ:ਰਿਚਮੰਡ ਸ਼ਹਿਰ ਦੀ ਇਸ ਕੰਪਨੀ ਕੋਲ 19 ਟੈਕਸੀਆਂ ਹਨ।

ਰਿਚਮੰਡ ਕੈਬਸ:ਇਸ ਕੰਪਨੀ ਦਾ ਘੇਰਾ ਰਿਚਮੰਡ ਸ਼ਹਿਰ ਹੈ। ਇਸ ਕੰਪਨੀ ਕੋਲ 64 ਟੈਕਸੀਆਂ ਹਨ।

ਕਿੰਬਰ ਕੈਬਸ:ਇਹ ਟੈਕਸੀ ਕੰਪਨੀ 1982 ਵਿੱਚ ਮਿਸਟਰ ਕਿੰਬਰ ਨੇ ਸ਼ੁਰੂ ਕੀਤੀ। ਇਸ ਕੋਲ 18 ਵ੍ਹੀਲ ਚੇਅਰ ਚੜ੍ਹਾਉਣ ਵਾਲੀਆਂ ਵੈਨਾਂ ਹਨ। ਇਹ ਮੈਟਰੋ ਵੈਨਕੂਵਰ ਦੀ ਪਹਿਲੀ ਵ੍ਹੀਲ ਚੇਅਰ ਵਾਲੀ ਟੈਕਸੀ ਸੀ। ਇਹ ਰਿਚਮੰਡ ਸ਼ਹਿਰ ਦੀ ਕੰਪਨੀ ਹੈ। ਇਸ ਵਿੱਚ ਰੇਡੀਓ ਡਿਸਪੈਚ ਸਿਸਟਮ ਹੈ।

ਗਾਰਡਨ ਸਿਟੀ ਕੈਬਸ:ਰਿਚਮੰਡ ਸ਼ਹਿਰ ਦੀ ਇਹ ਟੈਕਸੀ ਕੰਪਨੀ 2008 ਵਿੱਚ ਹੋਂਦ 'ਚ ਆਈ। ਇਸ ਕੋਲ 30 ਟੈਕਸੀਆਂ ਹਨ।

ਸਨਸਾਈਨ ਕੈਬਸ ਲਿਮਿਟਡ:ਇਹ ਕੰਪਨੀ 1981 ਵਿੱਚ ਬਣੀ। ਇਸ ਦਾ ਕਾਰਜ-ਖੇਤਰ ਨੌਰਥ-ਸ਼ੋਰ ਹੈ। ਇਸ ਕੰਪਨੀ ਕੋਲ 48 ਟੈਕਸੀਆਂ ਹਨ।

106/ ਟੈਕਸੀਨਾਮਾ