ਇਹ ਵਰਕਾ ਤਸਦੀਕ ਕੀਤਾ ਗਿਆ ਏ
ਨੌਰਥ ਸ਼ੋਰ ਟੈਕਸੀ:ਸੰਨ 1966 ਵਿੱਚ ਬਣੀ ਇਸ ਟੈਕਸੀ
ਕੰਪਨੀ ਕੋਲ 125 ਟੈਕਸੀਆਂ ਹਨ। ਇਹ
ਕੰਪਨੀ ਨੌਰਥ-ਸ਼ੋਰ ਵਿੱਚ ਕੰਮ ਕਰਦੀ ਹੈ।
ਕੁਕਿਟਲਮ ਟੈਕਸੀ
(1977) ਲਿਮਿਟਡ:ਇਹ ਟੈਕਸੀ ਕੰਪਨੀ ਪੋਰਟਮੂਡੀ,
ਕੁਕਿਟਲਮ ਤੇ ਪੋਰਟ ਕੁਕਿਟਲਮ ਸ਼ਹਿਰਾਂ
ਵਿੱਚ ਸੇਵਾਵਾਂ ਦਿੰਦੀ ਹੈ। ਇਸ ਕੰਪਨੀ
ਦੀਆਂ 31 ਟੈਕਸੀਆਂ ਹਨ।
ਬਿੱਲ-ਏਅਰ ਟੈਕਸੀ
(1982) ਲਿਮਿਟਡ:46 ਟੈਕਸੀਆਂ ਵਾਲੀ ਇਹ ਕੰਪਨੀ
ਕੁਕਿਟਲਮ, ਪੋਰਟ ਕੁਕਿਟਲਮ ਤੇ ਪੋਰਟ
ਮੂਡੀ ਸ਼ਹਿਰਾਂ ਵਿੱਚ ਸੇਵਾਵਾਂ ਦਿੰਦੀ ਹੈ।
ਐਲੁਇਟ ਟੈਕਸੀ:ਇਸ ਕੰਪਨੀ ਕੋਲ 10 ਟੈਕਸੀਆਂ ਹਨ ਅਤੇ
ਇਸਦਾ ਕਾਰਜ-ਖੇਤਰ ਮੇਪਲਰਿੰਜ਼ ਤੇ
ਪਿਟਮੀਡੋਜ਼ ਨਗਰਪਾਲਿਕਾਵਾਂ ਹਨ।
ਰਿੱਜ ਮੀਡੋਜ਼ ਟੈਕਸੀ:ਇਸ ਟੈਕਸੀ ਕੰਪਨੀ ਦੀਆਂ 10 ਟੈਕਸੀਆਂ
ਹਨ ਅਤੇ ਇਹ ਮੇਪਲਰਿੱਜ ਤੇ ਪਿਟਮੀਡੋਜ਼
ਵਿੱਚੋਂ ਸਵਾਰੀਆਂ ਚੁੱਕਦੀ ਹੈ।
ਸਿਡਸ ਟੈਕਸੀ: ਇਹ ਕੰਪਨੀ ਮੇਪਲਰਿੱਜ ਤੇ ਪਿੱਟਮੀਡੋਜ਼ ਵਿੱਚ ਕੰਮ ਕਰਦੀ ਹੈ ਅਤੇ ਇਸ ਕੰਪਨੀ ਕੋਲ 10 ਟੈਕਸੀਆਂ ਹਨ।
ਟੈਕਸੀਨਾਮਾ/107