ਪੰਨਾ:ਟੈਕਸੀਨਾਮਾ.pdf/33

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸੁਣਾਏਗਾ। ਇਸ ਲਈ ਮੈਂ ਗੱਲ ਸ਼ੁਰੂ ਕਰਨ ਲਈ ਉਸਤੋਂ ਪੁੱਛ ਲਿਆ, “ਕਿਓਂ ਕੋਈ ਟੱਕਰੀ ਨਹੀਂ।

ਗੋਰੀ-ਗਾਰੀ ?”

“ਗੋਰੀਆਂ-ਗਾਰੀਆਂ ਕਾਹਦੀਆਂ ਯਾਰ, ਬੇਸ਼ਰਮ ਕੌਮ । ਸਗੋਂ ਇਨ੍ਹਾਂ ਨੇ ਤਾਂ ਆਪਣੀਆਂ ਕੁੜੀਆਂ ਵੀ ਖਰਾਬ ਕਰਤੀਆਂ," ਉਸ ਦੀ ਸੁਰ ਧੀਮੀ ਸੀ।

ਮੈਂ ਸੋਚਿਆ ਸ਼ਾਇਦ ਉਹ ਗੱਲ ਸੁਣਾਉਨ ਲਈ ਭੂਮਿਕਾ ਬੰਨ੍ਹ ਰਿਹਾ ਹੈ। ‘ਆਪਣੀਆਂ ਕੁੜੀਆਂ’ ਦਾ ਜ਼ਿਕਰ ਸੁਣ ਮੈਨੂੰ ਲੱਗਿਆ ਕਿ ਗੱਲ ਜ਼ਰੂਰ ਹੀ ਬਹੁਤ ਦਿਲਚਸਪ ਹੋਵੇਗੀ। ਮੈਂ ਠੀਕ ਜਿਹਾ ਹੋ ਕੇ ਬੈਠਦੇ ਨੇ ਪੁੱਛਿਆ, “ਕਿਓਂ ਕੀ ਗੱਲ ਹੋਗੀ, ਮਾਰ੍ਹਾਜ?

“ਗੱਲ ਕਾਹਦੀ ਯਾਰ, ਦੋ ਕੁ ਦਿਨ ਹੋਗੇ, ਰਾਤ ਦੇ ਕੋਈ ਦੋ ਕੁ ਵੱਜੇ ਹੋਣਗੇ, ਆਪਣੀਆਂ ਦੋ ਕੁੜੀਆਂ, ਅਠਾਰਾਂ-ਉੱਨੀਂ ਸਾਲਾਂ ਦੇ ਗੇੜ 'ਚ, ਆ ਕੇ ਬੈਠ ਗਈਆਂ ਟੈਕਸੀ ’ਚ। ਅਖੇ ਸਾਸਰੀਕਾਲ-ਸਾਸਰੀਕਾਲ। ਮੈਂ ਹੈਰਾਨ ‘ਆਪਣੇ ਲੋਕ ਕਿੱਥੇ ਟੈਕਸੀਆਂ ਲੈਂਦੇ ਐ ’ ਕਹਿੰਦੀਆਂ, ‘ਚੱਲ’। ਮੈਂ ਪੁੱਛ ਲਿਆ ‘ਜਾਣਾ ਕਿੱਥੇ ਐ?’ ਕਹਿੰਦੀਆਂ ‘ਦੱਸਾਂਗੀਆਂ ਪਹਿਲਾਂ ਤੁਰ ਤਾਂ ਸਹੀ।' ਮੈਂ ਟੈਕਸੀ ਤੋਰ ਲਈ । ਕਹਿੰਦੀਆਂ ‘ਅਸੀਂ ਕਿਸੇ ਦੇ ਵਿਆਹ ਦੀ ਪਾਰਟੀ 'ਤੇ ਗਈਆਂ ਸੀ ਉਥੋਂ ਟਲ ਕੇ ਆ ਗਈਆਂ। ਸਾਨੂੰ ਸ਼ਰਾਬ ਚਾਹੀਦੀ ਐ । ਅਖੇ ਸਾਡੀ ਪੀਤੀ ਵੀ ਹੈਗੀ ਐ, ਹੋਰ ਵੀ ਪੀਣੀ ਐ---”

“ਹਟ ਪਿੱਛੇ,” ਮੇਰੇ ਮੂੰਹੋਂ ਹੈਰਾਨੀ ਜਿਹੀ ’ਚ ਨਿਕਲ ਗਿਆ। ---ਸ਼ਰਾਬ ਮੇਰੇ ਕੋਲ ਸੀ, ਕੁੰਡੇ ਆਲੀ ਟਰੰਕ 'ਚ ਪਈ ਸੀ-––––”

“ਕੁੰਡੇ ਆਲੀ ਨਾਲ ਈ ਰੱਖਦੇ ਐਂ ਫਿਰ?” ਮੈਂ ਵਿੱਚੋਂ ਹੀ ਟੋਕਿਆ।

“ਇਹਦੇ ਬਿਨਾਂ ਕਿੱਥੇ ਸਰਦੈ। ਵੇਲੇ-ਕਵੇਲੇ ਲੋੜ ਪੈ ਜਾਂਦੀ ਐ। ਅੱਛਾ ਤੇ ਮੇਰਾ ਚਿੱਤ ਨਹੀਂ ਮੰਨਿਆ ਉਨ੍ਹਾਂ ਨੂੰ ਸ਼ਰਾਬ ਦੇਣ ਲਈ। ਸੋ ਮੈਂ ਟਾਲਣ ਦੇ ਮਾਰੇ ਨੇ ਆਖ ਦਿੱਤਾ ਬਈ ਐਸ ਵੇਲੇ ਸਾਰੇ ਲੀਕਰ ਸਟੋਰ ਤੇ ਪੱਬ ਬੰਦ ਐ, ਸ਼ਰਾਬ ਨਹੀਂ ਮਿਲਣੀ। ਕਹਿੰਦੀਆਂ ‘ਨਹੀਂ ਸਾਨੂੰ ਸ਼ਰਾਬ ਚਾਹੀਦੀ ਜ਼ਰੂਰ ਐ ਜਿੱਥੋਂ ਮਰਜ਼ੀ ਲਿਆ ਕੇ ਦੇ, ਸਾਡੇ ਕੋਲ ਤੀਹ ਡਾਲਰ ਹੈਗੇ ਐ---’

“ਪੰਜਾਬੀ ਬੋਲਦੀਆਂ ਸੀ ?” ਮੈਂ ਜਿਗਿਆਸਾ ਵੱਸ ਵਿੱਚੋਂ ਹੀ ਪੁੱਛ ਲਿਆ।

“ਓਹ ਜਿਆ, ਜਿਵੇਂ ਐਥੋਂ ਦੇ ਜੰਮੇ-ਪਲੇ ਰੁਕ-ਰੁਕ ਕੇ ਬੋਲਦੇ ਹੁੰਦੇ ਐ । ਪਹਿਲਾਂ ਮੈਂ ਸੋਚਿਆ ਬਈ ਇਨ੍ਹਾਂ ਨੂੰ ਸਮਝਾਵਾਂ ਕਿ ਆਪਣਾ ਕਲਚਰ ਕੁੜੀਆਂ ਦਾ ਸ਼ਰਾਬ ਪੀਣਾ ਤੇ ਰਾਤ ਨੂੰ ਬਾਹਰ ਤੁਰੇ ਫਿਰਨਾ ਚੰਗਾ ਨਹੀਂ ਸਮਝਦਾ। ਫੇਰ ਸੋਚਿਆ ਮਨਾਂ ਇਹ ਸਮਝਣ ਦੇ ਮੂਡ 'ਚ ਕਿੱਥੇ ਐ ? ਉੂਂ ਟਾਲੋ, ਜੇ ਟਲ ਜਾਣ ਤਾਂ।

ਮੈਂ ਕਿਹਾ ਬਈ ਤੀਹ ਡਾਲਰਾਂ ਨਾਲ ਨਹੀਂ ਸਰਨਾ ਥੋਡਾ, ਸ਼ਰਾਬ ਵੀ ਲਿਆਉਣੀ

ਟੈਕਸੀਨਾਮਾ/33