ਪੰਨਾ:ਟੈਕਸੀਨਾਮਾ.pdf/32

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

“ਕਿਵੇਂ ਕੀ, ਡਰੱਗਾਂ ਨੇ ਮਾਰ ਲੈਣੀ ਐਂ। ਥੋੜ੍ਹੇ ਜੇ ਦਿਨਾਂ ਦੀ ਗੱਲ ਐ ਇੱਕ ਬਾਰਾਂ-ਤੇਰਾਂ ਸਾਲਾਂ ਦੀ ਗੋਰੀ ਟੱਕਰੀ, ਮੈਂ ਮੈਟਰੋਟਾਊਨ ਬੈਠਾ ਸੀ ਰਾਤ ਦੇ ਗਿਆਰਾਂ ਕੁ ਵੱਜੇ ਹੋਣੇ ਐਂ, ਪੁੱਛਣ ਲੱਗੀ ਕਿ ਤੇਰੇ ਕੋਲ ਕੋਈ ਡਰੱਗ ਵਗੈਰਾ ਹੈਗੀ ਐ, ਮੈਂ ਕਿਹਾ, ‘ਨਹੀਂ'। ਫੇਰ ਕਹਿੰਦੀ, ‘ਆਰ ਯੂ ਬਿਜ਼ੀ?’ ਮੈਂ ਕਿਹਾ, ‘ਨਾਟ ਰੀਅਲੀ’। ਮੋਹਰਲੀ ਡੋਰ ਖੋਹਲ ਕੇ ਨਾਲ ਬੈਠ ਗਈ ਕਹਿੰਦੀ, ‘ਲੈਟਸ ਗੋ ਮੈਨੂੰ ਡਰੱਗ ਵਾਸਤੇ ਪੱਚੀ ਡਾਲਰ ਚਾਹੀਦੇ ਐ, ਡਰੱਗ ਬਿਨ੍ਹਾਂ ਜਾਨ ਨਿਕਲੀ ਜਾਂਦੀ ਐ।' ਮੁੜ-ਮੁੜ ਪੱਟਾਂ 'ਤੇ ਡਿੱਗੇ। ਮਲੂਕ ਜੇਹੀ, ਜਿਵੇਂ ਕੱਚਾ ਅੰਬ ਹੋਵੇ ਅਚਾਰੀ। ਮੈਂ ਬਈ ਉਹਨੂੰ ਆਵਦੇ ਫਰੈਂਡ ਦੀ ਅਪਾਰਟਮੈਂਟ ’ਚ ਲੈ ਗਿਆ। ਡਾਲਰ ਤਾਂ ਪੱਚੀਆਂ ਦੀ ਥਾਂ ਤੀਹ ਦੇ ਦਿੱਤੇ ਪਰ ਡੰਝਾਂ ਲਈਆਂ ਲਾਹ। ਅਗਲੀਆਂ ਪਿਛਲੀਆਂ ਸਾਰੀਆਂ ਕਸਰਾਂ ਕੱਢ ਲਈਆਂ।”

ਇੱਕ ਹੋਰ ਦਿਨ ਮਿਲਿਆ ਕਹਿੰਦਾ, “ਅੱਜ ਇੱਕ ਗੋਰੀ ਦੀਆਂ ਲੱਤਾਂ ਦੇਖੀਆਂ, ਬਸ ਪੁੱਛ ਕੁਝ ਨਾ, ਧਰਮ ਨਾਲ ਐਨੀਆਂ ਸੋਹਣੀਆਂ ਲੱਤਾਂ, ਲੰਮੀਆਂ, ਗੋਲ-ਗੋਲ ਪਿੰਝਣੀਆਂ, ਮੱਲਾਂ ਵਰਗੇ ਪੱਟ, ਪੂਰੇ ਸਖਤ, ਕੂਲੇ-ਕੂਲੇ। ਤੰਗ ਸਕਰਟ ਪਾਈ ਹੋਈ। ਮੈਂ ਜਦੋਂ ਘਰੋਂ ਨਿਕਲਦੀ ਦੇਖੀ ਪਹਿਲਾਂ ਹੀ ਉੱਠ ਕੇ ਟੈਕਸੀ ਦੀ ਮੌਹਰਲੀ ਡੋਰ ਖੋਲ੍ਹ ਦਿੱਤੀ, ਸੋਚਿਆ ਕਿਤੇ ਮਗਰਲੀ ਸੀਟ 'ਤੇ ਨਾ ਬੈਠ ਜਾਵੇ। ਕਹਿੰਦੀ ਨਿਊਵੈਸਟ ਜਾਣੈ ਦਸਾਂ ਡਾਲਰਾਂ ’ਚ। ਮੈਂ ਕਿਹਾ ‘ਨੋ ਪ੍ਰਾਬਲਮ, ‘ਉਂਝ ਵੀ ਮੀਟਰ ’ਤੇ ਬਾਰਾਂ-ਤੇਰਾਂ ਡਾਲਰ ਮਸਾਂ ਚੱਲਣੇ ਸੀ ਮੈਟਰੋਟਾਊਨ ਏਰੀਏ ਤੋਂ। ਮੇਰਾ ਚਿੱਤ ਹੋਰੂੰ-ਹੋਰੂੰ ਹੋਈ ਜਾਵੇ ਉਹਦੇ ਪੱਟ ਦੇਖਕੇ। ਅਖੀਰ ਮੈਂ ਹੌਸਲਾ ਜਿਹਾ ਕਰਕੇ ਓਹਦੇ ਪੱਟਾਂ ’ਤੇ ਹੱਥ ਫੇਰ ਦਿੱਤਾ, ਸੋਚਿਆ ਕੀ ਐ, ਸ਼ਾਇਦ ਲੋਟ ਸਿਰ ਆ ਹੀ ਜਾਵੇ, ਨਾਲ ਹੀ ਆਖ ਦਿੱਤਾ, “ਬਿਊਟੀਫੁੱਲ ਲੈਗਜ਼।’ ਉਹਨੇ ਜੀ ਮੇਰਾ ਹੱਥ ਚੁੱਕ ਕੇ ਪਾਸੇ ਰੱਖਤਾ।”

ਉਹਦੀ ਗੱਲ ਸੁਣ ਕੇ ਮੇਰਾ ਹਾਸਾ ਨਿਕਲ ਗਿਆ, “ਕੀ ਰਿਹਾ ਫਿਰ?”

“ਮੇਰਾ ਗਿਆ ਵੀ ਦੱਸ ਕੀ? ਤੂੰ ਤਾਂ ਯਾਰ ਬੁੜ੍ਹੀਆਂ ਆਲੀਆਂ ਗੱਲਾਂ ਕਰਦੈਂ।”

“ਮਾਰ੍ਹਾਜ ਵਿਆਹੇ-ਵਰੇ ਬੰਦੇ ਐਂ ਤੁਸੀਂ, ਹਾਲੇ ਵੀ ਨਹੀਂ ਹਟਦੇ ਪੁੱਠੇ ਪੰਗਿਆਂ ਤੋਂ,” ਮੈਂ ਕਿਹਾ।

“ਫੇਰ ਉਹੀ ਗੱਲ, ਜੇ ਵਿਆਹੇ-ਵਰੇ ਐਂ ਤਾਂ ਕੀ ਹੋ ਗਿਆ, ਘਰਵਾਲੀਆਂ ਨਾਲ ਉਹ ਸਵਾਦ ਨਹੀਂ ਜਿਹੜੀਆਂ ਲੱਜਤਾਂ ਗੋਰੀਆਂ ਨਾਲ ਐ। ਘਰਵਾਲੀਆਂ ਤਾਂ ਜਵਾਕ ਸੰਭਾਲੀ ਜਾਣ ਬਹੁਤ ਐ। ਨਾਲੇ ਯਾਰ ਉਹ ਪੰਜਾਬੀ ਬੰਦਾ ਹੀ ਕਾਹਦਾ ਜੀਹਨੇ ਬਿਗਾਨੀ ਖੁਰਲੀ ’ਚ ਮੂੰਹ ਨਾ ਮਾਰਿਆ ਹੋਵੇ,” ਆਖ ਉਹ ਮੇਰੇ ਮੋਢੇ 'ਤੇ ਹੱਥ ਮਾਰ ਕੇ ਹੱਸਿਆ।

ਉਸ ਦਿਨ ਵੀ ਜਦ ਉਸ ਟੈਕਸੀ ’ਚ ਬੈਠਦੇ ਨੇ ਹੀ ‘ਸ਼ਰਾਬਣਾਂ’ ਦਾ ਜ਼ਿਕਰ ਕਰ ਦਿੱਤਾ ਤਾਂ ਮੈਨੂੰ ਲੱਗਿਆ ਕਿ ਉਹ ਕੋਈ ਇਹੋ ਜਿਹੀ ਹੀ ਗੱਲ32/ਟੈਕਸੀਨਾਮਾ