ਪੰਨਾ:ਟੈਕਸੀਨਾਮਾ.pdf/35

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਬਜ਼ੁਰਗ ਨੀਵੀਂ ਜੀ ਪਾਈ ਖੜ੍ਹਾ ਰਿਹਾ ਨਾਲ ਉਹਦੇ ਦੋ ਹੋਰ ਮੁੰਡੇ, ਉਹਦੇ ਪੁੱਤ ਹੋਣਗੇ ਜਾਂ ਕੋਈ ਹੋਰ, ਇੱਕ ਨੇ ਵੈਨ ਦੀ ਖੁੱਲ੍ਹੀ ਡੋਰ ਵੱਲ ਹੱਥ ਕਰਕੇ ਕੁੜੀਆਂ ਵੱਲ ਦੇਖਿਆ, ਉਹ ਮੇਰੇ ਵੱਲ ਆਨੇ ਜਿਹੇ ਕੱਢਦੀਆਂ ਵੈਨ 'ਚ ਬੈਠ ਗਈਆਂ।”

ਜਦ ‘ਥਰਟੀ ਟੂ’ ਨੇ ਗੱਲ ਖਤਮ ਕੀਤੀ ਉਹ ਪਹਿਲਾਂ ਵਾਲਾ ਬੰਦਾ ਨਾ ਹੋਕੇ ਜਵਾਨ ਧੀ ਦਾ ਪਿਓ ਨਜ਼ਰ ਆ ਰਿਹਾ ਸੀ। ਬਾਹਰ ਠੰਡ ਹੋਣ ਕਾਰਨ ਗੱਲਾਂ ਕਰਦਿਆਂ ਟੈਕਸੀ ਦੇ ਸ਼ੀਸ਼ੇ ਧੁੰਦਲੇ ਹੋ ਗਏ ਸਨ । ਮੈਂ ਕਾਰ ਸਟਾਰਟ ਕਰਕੇ ਹੀਟ ਚਲਾ ਦਿੱਤੀ ਤਾਂ ਕਿ ਸ਼ੀਸ਼ੇ ਸਾਫ ਹੋ ਜਾਣ ।

ਪਰ ਮਾਰ੍ਹਾਜ ਤੁਸੀਂ ਕਿਓਂ ਐਨੇ ਖਲਜਗਣ 'ਚ ਪਏ ਨਾਲੇ ਆਪਣਾ ਟਾਈਮ ਖਰਾਬ ਕੀਤਾ, ਤੁਸੀਂ ਗੁੱਡ ਟਾਈਮ ਕਰ ਲੈਣਾ ਸੀ । ਓਦਣ ਤੁਸੀਂ ਦੱਸਦੇ ਸੀ ਕਿ ਬਾਰਾਂ-ਤੇਰ੍ਹਾਂ ਸਾਲਾਂ ਦੀ ਜਵਾਕੜੀ ਨੂੰ ਵੀ ਨਹੀਂ ਸੀ ਬਖਸ਼ਿਆ।” ਮੈਂ ਉਸਦੇ ਬਦਲਾਓ ’ਤੇ ਹੈਰਾਨ ਸੀ।

“ਉਹਦੀ ਗੱਲ ਹੋਰ ਸੀ, ਉਹ ਤਾਂ ਗੋਰੀ ਸੀ,” ‘ਥਰਟੀ ਟੂ’ ਦਾ ਜਵਾਬ

ਸੀ।

ਟੈਕਸੀਨਾਮਾ/35