ਪੰਨਾ:ਟੈਕਸੀਨਾਮਾ.pdf/36

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਲੋਦਾ

ਸਵੇਰ ਦੇ ਸਾਢੇ ਸੱਤ ਵੱਜੇ ਸਨ। ਮੈਨੂੰ ‘ਸੈਵਨ ਅਲੈਵਨ' ਸਟੈਂਡ 'ਤੇ ਪਹਿਲਾ ਨੰਬਰ ਲੈ ਕੇ ਬੈਠਿਆਂ ਅੱਧਾ ਘੰਟਾ ਹੋ ਗਿਆ ਸੀ ਪਰ ਟ੍ਰਿੱਪ ਮਿਲਣ ਦਾ ਨਾਂ ਨਹੀਂ ਸੀ ਲੈ ਰਿਹਾ। ਮੈਨੂੰ ਮਹਿਸੂਸ ਹੋਣ ਲੱਗਾ ਕਿ ਮੈਂ ਅੱਜ ਕੰਮ 'ਤੇ ਆ ਕੇ ਗਲਤੀ ਹੀ ਕੀਤੀ। ਘਰਵਾਲੀ ਦਾ ਕਿਹਾ ਮੰਨ ਲੈਂਦਾ ਤਾਂ ਚੰਗਾ ਸੀ। ਉਸ ਨੇ ਕਈ ਵਾਰ ਕਿਹਾ ਸੀ ਕਿ ਇਹ ਵੀਕਐਂਡ ਮੈਂ ਛੁੱਟੀ ਕਰ ਲਵਾਂ ਤਾਂ ਕਿ ਬੱਚਿਆਂ ਨੂੰ ਕਿਤੇ ਬਾਹਰ ਘੁਮਾ-ਫਿਰਾ ਸਕੀਏ। ਪਰ ਮੈਂ ਆਖ ਦਿੱਤਾ ਕਿ ਉਹ ਆਪ ਹੀ ਬੱਚਿਆਂ ਦੇ ਨਾਲ ਜਾ ਕੇ ਨਗਰ ਕੀਰਤਨ ਦੇਖ ਆਵੇ, ਮੈਂ ਘਰ ਰਹਿ ਕੇ ਕੀ ਕਰੂੰਗਾ। ਕੰਮ 'ਤੇ ਚਾਰ ਪੈਸੇ ਬਣਾਵਾਂਗਾ। ਪਰ ਅੱਜ ਪੈਸੇ ਬਣਦੇ ਲੱਗਦੇ ਨਹੀਂ ਸੀ। ਟ੍ਰਿੱਪ ਦੀ ਉਡੀਕ ਕਰਦਿਆਂ ਪਿਸ਼ਾਬ ਦਾ ਜ਼ੋਰ ਪੈਣ ਲੱਗ ਪਿਆ ਸੀ। ਮੈਂ ਘੁੱਟ-ਵੱਟ ਕੇ ਬੈਠਾ ਰਿਹਾ। ਸੋਚਿਆ ਕਿ ਜੇ ਸਟੈਂਡ ਛੱਡ ਕੇ ਕਿਸੇ ਗੈਸ ਸਟੇਸ਼ਨ ’ਤੇ ਹਲਕਾ ਹੋਣ ਚਲਾ ਗਿਆ ਤਾਂ ਅੱਧੇ ਘੰਟੇ ਦੀ ਉਡੀਕ ਅਜਾਈਂ ਜਾ ਸਕਦੀ ਸੀ। ਖਾਲੀ ਸਟੈਂਡ ਵੇਖ ਕੇ ਕੋਈ ਹੋਰ ਟੈਕਸੀ ਆ ਸਕਦੀ ਸੀ ਜਾਂ ਪਿੱਛੋਂ ਟ੍ਰਿੱਪ ਹੀ ਨਿਕਲ ਸਕਦਾ ਸੀ। ਵੀਕਐਂਡ ’ਤੇ ਸਵੇਰ ਦੇ ਸਤ ਤੋਂ ਨੌਂ ਵਜੇ ਤੱਕ ਕੰਮ ਡੈੱਡ ਹੀ ਹੋ ਜਾਂਦਾ। ਇਸ ਸਮੇਂ ਦੌਰਾਨ ਜੇ ਕੋਈ ਲੰਮਾ ਟ੍ਰਿੱਪ ਮਿਲ ਜਾਂਦਾ ਤਾਂ ਧੰਨ-ਧੰਨ ਹੋ ਜਾਂਦੀ। ਲੌਂਗ ਵੀਕਐਂਡ 'ਤੇ ਤਾਂ ਕੰਮ ਹੋਰ ਵੀ ਮੰਦਾ ਹੁੰਦਾ। ਲੌਂਗ ਵੀਕਐਂਡ ਦੇ ਪਹਿਲੇ ਦਿਨ ਸਵੇਰੇ-ਸਵੇਰੇ ਏਅਰਪੋਰਟ ਦੇ ਟ੍ਰਿੱਪ ਜ਼ਰੂਰ ਨਿਕਲਦੇ। ਇਸੇ ਝਾਕ 'ਚ ਹੀ ਮੈਂ ਪਿਸ਼ਾਬ ਰੋਕੀ ਬੈਠਾ ਸੀ ਕਿ ਕੰਮਪਿਊਟਰ ’ਤੇ ਬੀਪ ਹੋਈ। ‘ਟ੍ਰਿੱਪ ਐਕਸਿਪਟ’ ਬਟਨ ਨੱਪਣ ਲਈ ਮੈਂ ਸਕਿੰਟ ਵੀ ਨਾ ਲਾਇਆ। ਵੈਸਟ 8 ਐਵੀਨਿਊ ਦੀ ਕਿਸੇ ਅਪਾਰਟਮਿੰਟ ਬਿਲਡਿੰਗ ਤੋਂ ਟ੍ਰਿੱਪ ਮਿਲਿਆ ਸੀ। ਉੱਥੇ ਪਹੁੰਚਣ ਲਈ ਮੈਨੂੰ ਦੋ-ਤਿੰਨ ਮਿੰਟ ਹੀ ਲੱਗਣੇ ਸਨ। ਇਸ ਕਰਕੇ ਸੋਚਿਆ ਕਿ ਪਿਸ਼ਾਬ ਕਰਕੇ ਹੀ ਜਾਵਾਂਗਾ। ਛੇਤੀ-ਛੇਤੀ 'ਚ ਮੈਂ ਗੈਸ ਸਟੇਸ਼ਨ ਤੋਂ ਵਿਹਲਾ ਹੋ ਕੇ ਪੰਜ-ਸੱਤ ਮਿੰਟ 'ਚ ਟੈਕਸੀ ਅਪਾਰਟਮੈਂਟ ਦੇ ਸਾਹਮਣੇ ਜਾ ਰੋਕੀ। ਵੀਹਾਂ ਕੁ ਸਾਲਾਂ ਦੇ ਗੇੜ 'ਚ ਲਗਦੀ ਇੱਕ ਕੁੜੀ ਵੱਡੇ ਅਟੈਚੀ ਕੋਲ ਖੜ੍ਹੀ ਸੀ। ਅਟੈਚੀ ਵੇਖ ਕੇ ਮੈਂ ਚਿੱਤ ’ਚ ਹੀ ਕਿਹਾ, ‘ਬਣਗੀ ਗੱਲ' ਦੂਜੀ ਗੱਲ ਦਿਮਾਗ 'ਚ ਆਈ ਕਿ ਕਾਹਲੀ 'ਚ ਹੋਵੇਗੀ ਜਿਹੜੀ ਬਾਹਰ ਹੀ ਆ

ਖੜ੍ਹੀ ਜਾਂ ਮੈਥੋਂ ਹੀ ਗੈਸ ਸਟੇਸ਼ਨ 'ਤੇ ਜ਼ਿਆਦਾ ਦੇਰ ਲੱਗ ਗਈ। ਟੈਕਸੀ ਵੱਲ

36/ਟੈਕਸੀਨਾਮਾ