ਪੰਨਾ:ਟੈਕਸੀਨਾਮਾ.pdf/48

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

“ਟਿੱਪ-ਟੁੱਪ ਦੇ ਗਿਆ ਸੀ?” ਮੈਂ ਪੁੱਛਿਆ।

“ਕਰਾਇਆ ਤਾਂ ਪੂਰਾ ਈ ਦਿੱਤਾ। ਸਗੋਂ ਮੈਂ ਛੱਡੇ ਓਹਨੂੰ ਉਤਲੇ ਸੈਂਟ। ਪਰ ਜਾਂਦਾ ਜਾਂਦਾ 'ਸੀਸ ਦੇ ਗਿਆ। ਕਹਿੰਦਾ ਸ਼ਾਬਸੇ, ਜਿਉਂਦਾ ਰਹਿ।”

“ਸਾਬਸੇ ਨਾਲ ਟੈਕਸੀ ਦੀ ਟੈਂਕੀ ਭਰਗੀ ਸੀ ਗੈਸ ਨਾਲ?” ਪਹਿਲਾ ਹੱਸ

ਕੇ ਬੋਲਿਆ। ਅਸੀਂ ਵੀ ਹੱਸ ਪਏ।


  • ਵੀਡਸ: ਵੈਨਕੂਵਰ ਇੰਟਰਨੈਸ਼ਨਲ ਏਅਰਪੋਰਟ 'ਤੇ ਵਾਰੀ ਦੀ ਉਡੀਕ ਵਿਚ

ਟੈਕਸੀਆਂ ਖੜ੍ਹਾਉਣ ਵਾਲੀ ਥਾਂ ਕੱਚੀ ਹੁੰਦੀ ਸੀ। ਉੱਥੇ ਘਾਹ-ਫੂਸ ਉੱਗਿਆ ਹੁੰਦਾ ਸੀ। ਉਦੋਂ ਡਰਾਈਵਰ ਇਸ ਥਾਂ ਨੂੰ ਵੀਡਸ ਆਖਦੇ। ਹੁਣ ਇਹ ਵਿਛਾ ਕੇ ਪੱਕੀ ਕਰ ਦਿੱਤੀ ਗਈ ਹੈ। ਇਕ ਵੱਡ-ਅਕਾਰੀ ਸਕਰੀਨ ਲੱਗ ਚੁੱਕੀ ਹੈ ਜਗ੍ਹਾ ਬੱਜਰੀ ਅਤੇ ਡਰਾਈਵਰਾਂ ਦੇ ਬੈਠਣ-ਉੱਠਣ ਲਈ ਵਧੀਆ ਇਮਾਰਤ ਵੀ ਬਣ ਗਈ ਹੈ

ਪਰ ਵਜਦੀ ਇਹ ਜਗ੍ਹਾ ਹਾਲੇ ਵੀ ਵੀਡਸ ਹੀ ਹੈ।

48/ਟੈਕਸੀਨਾਮਾ