ਪੰਨਾ:ਟੈਕਸੀਨਾਮਾ.pdf/70

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜੈਰੀ ਸਹੋਤਾ

1967 ’ਚ ਮੈਂ ਇੰਗਲੈਂਡ ਤੋਂ ਇੱਥੇ ਆਇਆ ਸੀ। ਇੰਗਲੈਂਡ ਮੈਂ ਪੰਜ ਸਾਲ ਰਿਹਾ। ਇੰਡੀਆ ਮੈਂ ਇੱਕੀ ਸਾਲ ਦੀ ਉਮਰ ਵਿਚ ਛੱਡਿਆ। ਓਥੋਂ ਮੈਂ ਬੀ ਐੱਸ ਸੀ ਕੀਤੀ ਸੀ। ਕੰਮ ਬੜੇ ਮੁਸ਼ਕਲ ਨਾਲ ਮਿਲਦੇ ਸੀ ਉਦੋਂ। ਇੱਕ-ਦੋ ਥਾਈਂ ਕੰਮ ਮਿਲੇ ਵੀ ਪਰ ਛੇਤੀਂ ਹੀ ਲੇ-ਆਫ ਹੋ ਜਾਂਦੀ ਰਹੀ। ਫੇਰ ਇੱਕ ਦਿਨ ਖਾਂਦਿਆਂ- ਪੀਂਦਿਆਂ ਮੇਰੇ ਭਾਈਬੰਦ ਕਹਿੰਦੇ ਕਿ ਤੈਨੂੰ ਤਾਂ ਇੰਗਲਿਸ਼ ਦੀ ਵੀ ਕੋਈ ਸਮੱਸਿਆ ਨਹੀਂ ਟੈਕਸੀ ਕਿਓਂ ਨੀ ਚਲਾਉਂਦਾ। ਆਪਣਾ ਬੰਦਾ ਕੋਈ ਹੈ ਨੀ ਸੀ ਇਸ ਪਾਸੇ। ਗੱਲ ਮੇਰੇ ਮਨ ਨੂੰ ਲੱਗ ਗਈ। ਮੈਂ ਡਰਾਵਰ ਲਾਈਸੈਂਸ ਲੈ ਲਿਆ ਫੇਰ ਪੁਲੀਸ ਰੀਪੋਰਟ ਵੀ ਲੈ ਆਂਦੀ।। ਰੌਇਲ ਸਿਟੀ ਦਾ ਮਾਲਕ ਸੀ ਬਿਲ ਫਾਰਬ੍ਰਿਜ ਉਸ ਕੋਲ ਮੈਂ ਗਿਆ। 1968 ਦੀ ਗੱਲ ਐ। ਉਸ ਨੇ ਇਕ ਡਰਾਈਵਰ ਨੂੰ ਸੱਦ ਕੇ ਆਖ ਦਿੱਤਾ ਕਿ ਇਸ ਨੂੰ ਟ੍ਰੇਨਿੰਗ ਦੇ। ਉਸ ਨੇ ਮੈਨੂੰ ਕੁਝ ਥਾਵਾਂ ਦਾ ਗੇੜਾ ਕਢਵਾ ਦਿੱਤਾ। ਕਹਿੰਦਾ ਕਿ ਪੂਰਾ ਭੇਤੀ ਤਾਂ ਕੰਮ ਕਰਕੇ ਹੀ ਬਣੀਦੈ। ਦੂਜੇ ਦਿਨ ਉਨ੍ਹਾਂ ਨੇ ਮੈਨੂੰ ਟੈਕਸੀ ਦੇ ਦਿੱਤੀ ਚਲਾਉਣ ਨੂੰ। ਫੇਰ ਮੈਂ ਸ਼ੁਰੂ ਹੋ ਗਿਆ। ਰਾਤ ਨੂੰ ਤੇ ਵੀਕਐਂਡ ’ਤੇ ਟੈਕਸੀ ਚਲਾਉਂਦਾ। ਦਿਨੇ ਮੈਨੂੰ ਮੇਰੀ ਫੈਕਟਰੀ ਵਾਲਿਆ ਨੇ ਫੇਰ ਕੰਮ ’ਤੇ ਸੱਦ ਲਿਆ, ਉੱਥੇ ਚਲਾ ਜਾਂਦਾ। ਡਾਲਰ ਜਮ੍ਹਾਂ ਹੋਈ ਜਾਂਦੇ ਸੀ। ਖਰਚਣ ਨੂੰ ਤਾਂ ਟਾਈਮ ਨੀ ਸੀ ਮਿਲਦਾ। ਡਾਲਰ ਮੈਂ ਇੰਗਲੈਂਡ ਤੋਂ ਵੀ ਆਵਦੇ ਨਾਲ ਲੈ ਕੇ ਆਇਆ ਸੀ। ਇਥੇ ਅਸੀਂ ਤਿੰਨ ਜਣੇ ਇਕ ਬੇਸਮੈਂਟ ਵਿਚ ਰਹਿੰਦੇ ਸੀ। ਖਰਚਾ ਕੋਈ ਹੈ ਨੀ ਸੀ। ਫੈਕਟਰੀ 'ਚ ਕੰਮ ਕਰਨ ਨੂੰ ਜੀਅ ਕਰਨੋਂ ਹਟ ਗਿਆ। ਸੋਚਿਆਂ ਕਰਾਂ ਕਿ ਚੰਗਾ ਪੜ੍ਹਿਆ ਹਾਂ, ਘੁੰਮਿਆ ਫਿਰਿਆਂ, ਆਈ ਕੈਨ ਡੂ ਸਮਝਿੰਗ ਬੈਟਰ। ਬੈਟਰ ਹੋਰ ਕੀ ਕਰਨਾ ਸੀ। ਆਪਣੇ ਬੰਦਿਆਂ ਨੂੰ ਹੋਰ ਕਿਤੇ ਕੋਈ ਜੌਬ ਮਿਲਦੀ ਨਹੀਂ ਸੀ। ਤੇ ਏਧਰੋਂ ਰੌਇਲ ਸਿਟੀ ਵਾਲਿਆਂ ਨੇ ਵੀ ਮੈਨੂੰ ਫਾਇਰ ਕਰ ਦਿੱਤਾ, ਮੇਰੇ ਕੋਲੋਂ ਇੱਕ ਐਕਸੀਡੈਂਟ ਹੋ ਗਿਆ ਸੀ। ਮੈਂ ਨਾਲ ਦੇ ਸ਼ਹਿਰ ਬਰਨਬੀ ’ਚ ਕਰਟਸੀ ਕੈਬ ਨਾਂ ਦੀ ਕੰਪਨੀ ਚ ਚਲਿਆ ਗਿਆ। ਡਰਾਈਵਰਾਂ ਦੀ ਤਾਂ ਹਮੇਸ਼ਾਂ ਲੋੜ ਹੀ ਰਹਿੰਦੀ ਸੀ। ਪੰਜ-ਛੇ ਮਹੀਨੇ ਮੈਂ ਟੈਕਸੀ ਚਲਾਈ ਓਥੇ ਪਰ ਉਨ੍ਹਾਂ ਦਾ ਬਿਜਨਸ ਨਹੀਂ ਸੀ ਐਨਾਂ ਚੰਗਾ। ਪੰਜ-ਛੇ ਟੈਕਸੀਆਂ ਸੀ ਓਨ੍ਹਾਂ ਕੋਲ। ਅਰਕੋਲਾ ਸਟਰੀਟ ’ਤੇ ਦਫਤਰ ਸੀ ਉਨ੍ਹਾਂ ਦਾ। ਤੇ ਸੜਕ ਦੇ ਦੂਜੇ ਪਾਸੇ ਬੌਨੀਜ਼ ਟੈਕਸੀ ਦਾ70/ ਟੈਕਸੀਨਾਮਾ