ਪੰਨਾ:ਟੈਕਸੀਨਾਮਾ.pdf/81

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਵਾਰੀਆਂ। ਮਿੰਟਗੋਮਰੀ ਸੀ ਉਸ ਕੰਪਨੀ ਦੇ ਮਾਲਕ ਦਾ ਨਾਂ। ਉਸ ਕੋਲ ਮੈਕਲੋਅਰ ਕੈਬ ਤੇ ਰਿਚਮੰਡ ਟੈਕਸੀਆਂ ਹੁੰਦੀਆਂ। ਜਦੋਂ ਸਵਾਰੀਆਂ ਵਧ ਜਾਂਦੀਆਂ, ਉਹ ਯੈਲੋ ਕੈਬ ਤੇ ਬਲੈਕ ਟਾਪ ਦੀਆਂ ਟੈਕਸੀਆਂ ਨੂੰ ਸੱਦ ਲੈਂਦੇ। ਫੇਰ ਜਦੋਂ ਬੌਨੀਜ਼ ਟੈਕਸੀ ਵਾਲਿਆਂ ਨੇ ਚੱਕਣ ਚੁੱਕਿਆ ਬਈ ਏਅਰਪੋਰਟ ਇੰਟਰਨੈਸ਼ਨਲ ਹੈ। ਸਾਨੂੰ ਸਵਾਰੀਆਂ ਚੁੱਕਣ ਦੀ ਆਗਿਆ ਦਿਓ। ਏਅਰਪੋਰਟ ਵੱਲੋਂ ਬੌਨੀਜ਼ ਟੈਕਸੀ ਨੂੰ ਆਗਿਆ ਮਿਲ ਗਈ। ਮੈਕਲੋਵਰਸ, ਰਿਚਮੰਡ, ਯੈਲੋ ਕੈਬ ਤੇ ਬਲੈਕਟਾਪ ਵਾਲਿਆਂ ਨੇ ਏਅਰਪੋਰਟ ਦਾ ਬਾਈਕਾਟ ਕਰ ਦਿੱਤਾ। ਬੌਨੀਜ਼ ਟੈਕਸੀ ਲਈ ਕੰਮ ਜ਼ਿਆਦਾ ਸੀ ਉਨ੍ਹਾਂ ਮੈਨੂੰ ਫੋਨ ਕੀਤਾ। ਮੈਂ ਪ੍ਰੈਜ਼ੀਡੈਂਟ ਸੀ। ਅਸੀਂ ਵੀ ਆਪਣੀਆਂ ਟੈਕਸੀਆਂ ਭੇਜਣੀਆਂ ਸ਼ੁਰੂ ਕਰ ਦਿੱਤੀਆਂ। ਦੋ ਕੁ ਹਫਤਿਆਂ ਚ ਕੰਮ ਚੱਲ ਪਿਆ। ਫੇਰ ਬਾਈਕਾਟ ਵਾਲੀਆਂ ਟੈਕਸੀਆਂ ਵੀ ਆਉਣ ਲੱਗ ਪਈਆਂ। ਫੇਰ ਏਅਰਪੋਰਟ ਤੇ ਜਦੋਂ ਕਿਸੇ ਸਵਾਰੀ ਨੇ ਆਖਣਾ ਬਈ ਮੈਨੂੰ ਗੋਰਾ ਡਰਾਈਵਰ ਚਾਹੀਦਾ ਹੈ ਤਾਂ ਕਮਿਸ਼ਨਰ ਨੇ ਸਵਾਰੀ ਨੂੰ ਆਖਣਾ ਕਿ ਉਡੀਕ ਕਰੀ ਚੱਲੋ ਜਦੋਂ ਕੋਈ ਗੋਰਾ ਡਰਾਈਵਰ ਆ ਗਿਆ ਉਸ ਨਾਲ ਬੈਠ ਜਾਇਓ। ਉਡੀਕ ਕੇ ਅੱਕ ਕੇ ਸਵਾਰੀ ਜਿਹੜੀ ਟੈਕਸੀ ਮੂਹਰੇ ਹੋਣੀ ਉਸ ਵਿਚ ਬੈਠ ਜਾਣਾ। ਇਸ ਤਰ੍ਹਾਂ ਇਹ ਕੰਮ ਵੀ ਚੱਲ ਪਿਆ। ਹਾਂ ਜੀ ਹਾਂ ਤੇ ਇਵੇਂ ਕੰਪਨੀ ਦੇ ਵਿਚ ਵੀ ਕਈ ਗੋਰੇ ਡਿਸਪੈਚਰਾਂ ਨੇ ਵਧੀਆ ਜਾਂ ਲੰਮਾ ਟ੍ਰਿੱਪ ਗੋਰੇ ਡਰਾਈਵਰਾਂ ਨੂੰ ਦੇ ਦੇਣਾ ਤੇ ਬਹਾਨਾ ਬਣਾ ਦੇਣਾ ਬਈ ਸਵਾਰੀ ਗੋਰਾ ਡਰਾਈਵਰ ਚਾਹੁੰਦੀ ਸੀ। ਫੇਰ ਜਦੋਂ ਅਸੀਂ ਵਾਹਵਾ ਗਿਣਤੀ ਵਿਚ ਹੋ ਗਏ ਤਾਂ ਇਹ ਰੂਲ ਹੀ ਬਣਾ ਦਿੱਤਾ ਕਿ ਅਜੇਹੀ ਸਵਾਰੀ ਨੂੰ ਟੈਕਸੀ ਭੇਜਣੀ ਹੀ ਨਹੀਂ।

ਬਰਨਬੀ ਦੀ ਬੌਨੀਜ਼ ਟੈਕਸੀ 'ਚ ਦੋ ਧੜੇ ਸੀ। ਖਹਿਬਾਜੀ ਚ ਹੀ ਓਥੇ ਇਕ ਕਤਲ ਹੋ ਗਿਆ ਤੇ ਕੋਰਟ ਨੇ ਹੁਕਮ ਦੇ ਦਿੱਤਾ ਕਿ ਇਕ ਧੜਾ ਹੀ ਰਹੇ। ਸੋ ਇਕ ਧੜੇ ਦੇ ਬੰਦੇ ਆਪਣੀਆਂ ਟੈਕਸੀਆਂ ਵੇਚ ਕੇ ਸਰੀ ਆ ਗਏ। ਉਨ੍ਹਾਂ ਨੇ ਆ ਕੇ ਨਿਊਟਨ ਵਾਲੀ ਟੈਕਸੀ 'ਚ ਟੈਕਸੀਆਂ ਖ੍ਰੀਦ ਲਈਆਂ। ਹੌਲੀ–ਹੌਲੀ ਉਨ੍ਹਾਂ ਨੇ ਜਿਹੜੇ ਤਿੰਨੇ ਗੋਰੇ ਕਾਬਜ ਸੀ, ਉਨ੍ਹਾਂ ਤੋਂ ਸਾਰੀਆਂ ਟੈਕਸੀਆਂ ਖ੍ਰੀਦ ਲਈਆਂ। ਫੇਰ 1990ਵਿਆਂ ਦੇ ਸ਼ੁਰੂ ਵਿਚ ਸਰੀ ਵਿੱਚ ਇਕ ਹੋਰ ਟੈਕਸੀ ਕੰਪਨੀ ਗਿਲਫਰਡ ਕੈਬ ਸ਼ੁਰੂ ਹੋ ਗਈ। ਗਿਲਫਰਡ ਟੈਕਸੀ ਨੂੰ 25 ਲਾਈਸੈਂਸ ਮਿਲੇ ਸੀ। ਇੱਕ ਬੰਦਾ ਮੂਹਰੇ ਸੀ ਤੇ ਉਸ ਨਾਲ ਕੁਝ ਹੋਰ ਸਾਈਲੈਂਟ ਸ਼ੇਅਰ ਹੋਲਡਰ ਵੀ ਸਨ। ਅਸੀਂ ਕੋਸ਼ਿਸ਼ ਕਰਦੇ ਸੀ ਕਿ ਉਹ ਸਾਈਲੈਂਟ ਸ਼ੇਅਰ ਹੋਲਡਰਾਂ ਨੂੰ ਲੱਭ ਕੇ ਕੋਸ਼ਿਸ਼ ਕਰੀਏ ਕਿ ਕੋਈ ਨਵੀਂ ਕੰਪਨੀ ਨਾ ਖੁੱਲ੍ਹੇ। ਪਰ ਆਗੂ ਬੰਦੇ ਦੇ ਨਾਲ ਸੋਸ਼ਲ ਕਰੈਡਿਟ ਪਾਰਟੀ ਦੇ ਬੰਦੇ ਸੀ। ਉਦੋਂ ਸੋਸ਼ਲ ਕਰੈਡਿਟ ਪਾਰਟੀ ਦਾ ਰਾਜ ਸੀ, ਬੀ ਸੀ ’ਚ। ਹੋਰ ਵੀ ਕਈ ਪੁਲੀਟੀਕਲ ਕਾਰਣ ਸਨ, ਖੈਰ।

ਸਾਡੀ ਟੈਕਸੀ ਕੰਪਨੀ ਨੇ ਤਰੱਕੀ ਬਹੁਤ ਕੀਤੀ ਹੈ। ਹੁਣ ਸਾਡੀ ਕੰਪਨੀ

ਕੋਲ 69 ਟੈਕਸੀਆਂ ਹਨ। ਮੈਂ ਪਹਿਲੀ ਵਾਰ 1981 ਚ ਪ੍ਰੈਜ਼ੀਡੈਂਟ ਬਣਿਆ ਤੇ ਫੇਰ

ਟੈਕਸੀਨਾਮਾ/81