ਪੰਨਾ:ਟੈਕਸੀਨਾਮਾ.pdf/82

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜਿੰਨੇ ਵਾਰ ਵੀ ਪ੍ਰੈਜ਼ੀਡੈਂਟ ਚੁਣਿਆ ਗਿਐਂ, ਹਰੇਕ ਵਾਰ ਪੰਜ-ਸੱਤ ਨਵੇਂ ਲਾਈਸੈਂਸ ਇਸ ਕਰਵਾਏ ਆ। ਮੈਂ ਗੋਰੇ ਮਨੇਜਰ ਰੱਖਦਾ ਸੀ। ਉਦੋਂ ਆਪਣੇ ਮੁੰਡੇ ਹੁੰਦੇ ਵੀ ਘੱਟ ਸੀ ਤੇ ਦਿਮਾਗ ਵਿਚ ਇਹ ਵੀ ਗੱਲ ਹੁੰਦੀ ਸੀ ਕਿ ਗੋਰੇ ਮਨੇਜਰ ਮੂਹਰੇ ਕਰ ਕੇ ਕੰਮ ਨੂੰ ਹੋਰ ਵਧਾਇਆ ਜਾ ਸਕਦਾ ਹੈ। ਪਰ ਹੁਣ ਆਪਣੇ ਮੁੰਡੇ ਬਥੇਰੇ ਐ। ਵੈਨਕੂਵਰ ਏਰੀਏ ਵਿਚ ਸਾਡੀ ਕੰਪਨੀ ਨੇ ਕਰੈਡਿਟ ਕਾਰਡ ਲੈਣ ਦੀ ਸ਼ੁਰੂਆਤ ਕੀਤੀ ਸੀ 1980 ਵਿਚ। ਉਸ ਤੋਂ ਪਹਿਲਾਂ ਕੈਸ਼ ਹੀ ਚੱਲਦਾ ਸੀ। ਜਦੋਂ ਸਾਡੀ ਕੰਪਨੀ ਕਰੈਡਿਟ ਕਾਰਡ ਲੈਣ ਲੱਗੀ ਤਾਂ ਵੈਨਕੂਵਰ ਤੋਂ ਵੀ ਬਹੁਤ ਲੋਕ ਸਾਡੀ ਟੈਕਸੀ ਸੱਦਣ ਲੱਗ ਪਏ। ਫੇਰ ਦੇਖਾ-ਦੇਖੀ ਦੂਜੀਆਂ ਕੰਪਨੀਆਂ ਵੀ ਕਰੈਡਿਟ ਕਾਰਡ ਲੈਣ ਲੱਗ ਪਈਆਂ। ਇਓਂ ਭਾਈ ਚੱਲੀ ਗਿਆ। ਹਾਂ ਜੀ ਹਾਂ ਤੇ ਫੇਰ 2006 ਵਿਚ ਮੇਰੀ ਮਿੱਲ ਬੰਦ ਹੋ ਗਈ। ਹੁਣ ਆਪਾਂ ਪੱਕੇ ਹੀ ਟੈਕਸੀ 'ਚ ਆਂ। ਰਾਤ ਨੂੰ ਲੀਜ਼ ਤੇ ਦਿੱਤੀ ਵੀ ਐ। ਕਈ ਵਾਰ ਮੁੰਡਿਆਂ ਨੂੰ ਕਿਹਾ ਕਿ ਕੁਛ ਸਾਹ

ਦਵਾ ਦਿਆ ਕਰੋ। ਪਰ ਐਥੋਂ ਦੀ ਪੀੜ੍ਹੀ ਮੰਨਦੀ ਐ? ਹਾਂ ਜੀ ਹਾਂ ਹਾਂ।

82/ਟੈਕਸੀਨਾਮਾ