ਪੰਨਾ:ਟੈਕਸੀਨਾਮਾ.pdf/97

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹੋ ਜਾਂਦੀ। ਸਥਿਰਤਾ ਲਿਆਉਣ ਲਈ ਟੈਕਸੀ ਕੰਪਨੀਆਂ ਬਣਨੀਆਂ ਜ਼ਰੂਰੀ ਸਨ । ਕੁਝ ਟੈਕਸੀ ਵਾਲਿਆਂ ਨੇ ਰਲ ਕੇ ਕੰਪਨੀ ਬਣਾ ਲੈਣੀ। ਉਨ੍ਹਾਂ ਆਪਣੇ ਲਾਈਸੈਂਸ ਕੰਪਨੀ ਦੇ ਨਾਂ ਕਰ ਦੇਣੇ ਅਤੇ ਕੰਪਨੀ ਨੇ ਉਨ੍ਹਾਂ ਨੂੰ ਹਿੱਸੇ ਦੇ ਦੇਣੇ। ਇਸ ਨਾਲ ਜੇ ਕੋਈ ਹਿੱਸੇਦਾਰ ਦੂਜਿਆਂ ਨਾਲ ਨਾਰਾਜ਼ ਹੋ ਜਾਂਦਾ ਤਾਂ ਉਹ ਆਪਣਾ ਹਿੱਸਾ ਵੇਚ ਕੇ ਕਿਸੇ ਹੋਰ ਕੰਪਨੀ ਕੋਲੋਂ ਖ੍ਰੀਦ ਸਕਦਾ ਸੀ ਪਰ ਆਪਣੇ ਲਾਈਸੈਂਸ ਦੂਜੀ ਕੰਪਨੀ ਕੋਲ ਨਹੀਂ ਸੀ ਲਿਜਾ ਸਕਦਾ। ਇਸ ਤਰ੍ਹਾਂ ਟੈਕਸੀ ਕੰਪਨੀਆਂ ਹੋਂਦ ਵਿਚ ਆਉਣ ਲੱਗੀਆਂ। ਸੰਨ 1957 ਵਿੱਚ ਵ੍ਹਾਈਟ ਰੌਕ ਸ਼ਹਿਰ ਵਿੱਚ ਹੈਰਲਡ ਮਕੈਨਜ਼ੀ, ਬਿੱਲ ਮੌਫਟ, ਜੋਅ ਸ਼ੌਰਟਮੈਨ, ਜਿਮ ਤੇ ਵੀ ਫਰਗੂਸਨ ਅਤੇ ਵਿਲਫ਼ ਸਜ਼ੈਲੀ(ਸਡਅਲ) ਨੇ ਰਲ ਕੇ 'ਵ੍ਹਾਈਟ ਰੌਕ ਰੇਡੀਓ ਕੈਬਸ' ਨਾਂ ਦੀ ਟੈਕਸੀ ਕੰਪਨੀ ਬਣਾ ਲਈ। ਸਰੀ ਵਿੱਚ 1948 ਦੇ ਇੱਕ ਇਸ਼ਤਿਹਾਰ ਤੋਂ ਚਾਰ ਟੈਕਸੀ ਕੰਪਨੀਆਂ ਦਾ ਪਤਾ ਲੱਗਦਾ ਹੈ। ਇਹ ਸਨ : ਟਰੈਮ ਟੈਕਸੀ, ਕਨੈਡੀ ਟੈਕਸੀ, ਸਰੀ ਟੈਕਸੀ ਅਤੇ ਨਿਊਟਨ ਟੈਕਸੀ। ਇਸ ਦੌਰਾਨ ਮੈਟਰੋ ਵੈਨਕੂਵਰ ਦੇ ਹੋਰ ਸ਼ਹਿਰਾਂ ਵਿੱਚ ਵੀ ਟੈਕਸੀ ਕੰਪਨੀਆਂ ਹੋਂਦ ਵਿੱਚ ਆ ਗਈਆਂ ਸਨ। ਜਿਵੇਂ ਬਰਨਬੀ ਵਿੱਚ ਬੌਨੀਜ਼ ਟੈਕਸੀ, ਨਿਊਵੈਸਟਮਿਨਿਸਟਰ ਵਿੱਚ ਰੌਇਲ ਸਿਟੀ ਟੈਕਸੀ ਤੇ ਕੁਈਨ ਸਿਟੀ ਟੈਕਸੀ, ਕੁਕਿਟਲਮ ਵਿੱਚ ਬਿੱਲ-ਏਅਰ ਟੈਕਸੀ ਆਦਿ।

ਜਿਵੇਂ-ਜਿਵੇਂ ਆਬਾਦੀ ਵਧਦੀ ਗਈ ਤਿਵੇਂ-ਤਿਵੇਂ ਟੈਕਸੀਆਂ ਦੀ ਗਿਣਤੀ ਵੀ ਵਧਦੀ ਗਈ। ਸਾਲ 1999 ਵਿੱਚ ਮੈਟਰੋ ਵੈਨਕੂਵਰ ਇਲਾਕੇ ਵਿੱਚ 25 ਟੈਕਸੀ ਕੰਪਨੀਆਂ ਸਨ, ਜਿਨ੍ਹਾਂ ਕੋਲ 1242 ਟੈਕਸੀਆਂ ਸਨ। ਸਾਲ 2010 ਤੱਕ ਟੈਕਸੀਆਂ ਦੀ ਗਿਣਤੀ 1519 ਹੋ ਗਈ। ਟੈਕਸੀਆਂ ਦੀ ਸੰਖਿਆ ਨੂੰ ਬੀ ਸੀ ਦਾ ਪੈਸਿੰਜਰ ਟਰਾਂਸਪੋਰਟ ਬੋਰਡ ਨਗਰ ਪਾਲਿਕਾ ਦੀ ਮੱਦਦ ਨਾਲ ਨਿਯਮਤ ਕਰਦਾ ਹੈ। ਵੈਨਕੂਵਰ ਵਿੱਚ ਵੀ ਉੱਤਰੀ ਅਮਰੀਕਾ ਦੇ ਹੋਰ ਸ਼ਹਿਰਾਂ ਵਾਂਗ ਟੈਕਸੀਆਂ ਸੰਖਿਆ ਨੂੰ ਨਿਯਮਬੱਧ ਕਰਨਾ 1930-40ਵਿਆਂ ਵਿੱਚ ਸ਼ੁਰੂ ਹੋਇਆ। 1930 ਵਿਆਂ ਦੇ ਮੰਦਵਾੜੇ ਦੇ ਬੇਰੁਜ਼ਗਾਰਾਂ ਅਤੇ ਫਿਰ ਦੂਜੇ ਸੰਸਾਰ ਜੰਗ ਤੋਂ ਮੁੜੇ ਸੈਨਿਕਾਂ ਨੇ ਟੈਕਸੀਆਂ ਦਾ ਹੜ੍ਹ ਲਿਆ ਦਿੱਤਾ ਸੀ। ਟੈਕਸੀਆਂ ਦੀ ਬਹੁਤਾਤ ਹੋਣ ਕਾਰਨ ਨਿਯਮ ਬਣਾਏ ਗਏ। ਪਰ ਮਾਂਟਰੀਅਲ ਵਿੱਚ ਇਸਦੇ ਉਲਟ ਦੂਜੇ ਸੰਸਾਰ ਯੁੱਧ ਤੋਂ ਬਾਅਦ ਟੈਕਸੀਆਂ ਦੀ ਸੰਖਿਆਂ ਤੋਂ ਨਿਯਮ ਉਠਾ ਦਿੱਤੇ ਗਏ। ਜੇ ਇਹ ਨਿਯਮ ਨਾ ਹੋਣ ਤਾਂ ਟੈਕਸੀਆਂ ਦੀ ਗਿਣਤੀ ਵਧ ਜਾਵੇ ਅਤੇ ਡਰਾਈਵਰਾਂ ਦੀ ਕਮਾਈ ਬਹੁਤ ਘਟ ਜਾਵੇ। ਇਸੇ ਤਰਾਂ ਹੀ ਅਮਰੀਕਾ ਦੇ ਸ਼ਹਿਰ ਸਿਆਟਲ ਵਿੱਚ ਹੋਇਆ ਸੀ। 1979 ਵਿੱਚ ਸਿਆਟਲ ਅਤੇ ਕਿੰਗ ਕਾਉਂਟੀ ਨੇ ਟੈਕਸੀਆਂ ਲਈ ਮੰਡੀ ਖੁੱਲ੍ਹੀ ਕਰ ਦਿੱਤੀ। ਨਤੀਜੇ ਵਜੋਂ ਟੈਕਸੀਆਂ ਦੀ ਗਿਣਤੀ ਬਹੁਤ ਵਧ ਗਈ। ਇਸ ਨਾਲ ਗਾਹਕਾਂ ਲਈ ਉਡੀਕ ਦਾ ਸਮਾਂ ਤਾਂ ਬਹੁਤ ਘੱਟ ਗਿਆ ਪਰ ਡਰਾਇਵਰਾਂ ਨੂੰ ਲੰਮੇ ਘੰਟੇ ਕੰਮ ਕਰਨਾ ਪੈਂਦਾ ਅਤੇ ਉਨ੍ਹਾਂ ਦੀ ਕਮਾਈ ਘਟ ਗਈ। ਫਲਸਰੂਪ ਡਰਾਈਵਰਾਂ ਨੇ ਕਿਰਾਏ ਵਧਾਉਣੇ ਸ਼ੁਰੂ ਕਰ ਦਿੱਤੇ। ਨਵੇਂ ਅਤੇ ਬਿਨਾਂ

ਟੈਕਸੀਨਾਮਾ/97