ਪੰਨਾ:ਟੈਕਸੀਨਾਮਾ.pdf/98

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਤਜ਼ਰਬੇ ਵਾਲੇ ਡਰਾਈਵਰਾਂ ਦੇ ਆਉਣ ਨਾਲ ਸੇਵਾਵਾਂ ਵਿੱਚ ਗਿਰਾਵਟ ਆਈ ਅਤੇ ਟੈਕਸੀ ਦੀ ਮੰਗ ਵਿੱਚ ਕਮੀ ਹੋ ਗਈ। ਨਤੀਜੇ ਵਜੋਂ ਉੱਥੇ ਮੁੜ 1991 ਤੋਂ ਟੈਕਸੀਆਂ ਦੀ ਗਿਣਤੀ ਨੂੰ ਨਿਯਮਬੱਧ ਕਰਨਾ ਪਿਆ। ਇਸ ਤਰ੍ਹਾਂ ਪਿਛਲੇ ਵੀਹ ਸਾਲਾਂ ਦੌਰਾਨ ਉੱਤਰੀ ਅਮਰੀਕਾ ਦੇ ਕਈ ਸ਼ਹਿਰਾਂ ਵਿੱਚ ਟੈਕਸੀਆਂ ਦੀ ਸੰਖਿਆ ਨੂੰ ਲੈ ਕੇ ਨਿਯਮ ਬਣਾਏ ਗਏ, ਫਿਰ ਹਟਾਏ ਗਏ ਤੇ ਮੁੜ ਤੋਂ ਬਣਾਏ ਗਏ। ਕਨੇਡਾ ਦੇ ਸੂਬੇ ਬ੍ਰਿਟਿਸ਼ ਕੁਲੰਬੀਆ ਵਿੱਚ ਟੈਕਸੀ ਸਨਅਤ ਨਾਲ ਸਬੰਧਤ ਨਿਯਮਾਂ ਦੀ ਘੜ-ਤੋੜ ਪੈਸਿੰਜਰ ਟਰਾਂਸਪੋਰਟ ਬੋਰਡ ਕਰਦਾ ਹੈ। ਹਰ ਟੈਕਸੀ ਉੱਪਰ ਇਸ ਬੋਰਡ ਵੱਲੋਂ ਦਿੱਤੀ ਗਈ ਪਲੇਟ ਅਤੇ ਨਗਰਪਾਲਿਕਾ ਦੀ ਪਲੇਟ ਲੱਗੀ ਹੁੰਦੀ ਹੈ। ਟੈਕਸੀ ਕੰਪਨੀਆਂ ਦੇ ਕਾਰਜ-ਖੇਤਰ ਦੀ ਹੱਦ-ਬੰਦੀ ਵੀ ਇਹੀ ਬੋਰਡ ਕਰਦਾ ਹੈ। ਆਮ ਤੌਰ 'ਤੇ ਇਹ ਹੱਦ ਨਗਰਪਾਲਿਕਾ ਦੀ ਹੀ ਹੱਦ ਹੁੰਦੀ ਹੈ। ਕਈ ਸ਼ਹਿਰਾਂ ਵਿੱਚ ਇੱਕ ਤੋਂ ਵਧੇਰੇ ਟੈਕਸੀ ਕੰਪਨੀਆਂ ਹਨ। ਕੁਝ ਕੰਪਨੀਆਂ ਨੂੰ ਇੱਕ ਤੋਂ ਵਧੇਰੇ ਸ਼ਹਿਰਾਂ ਵਿੱਚ ਕੰਮ ਕਰਨ ਦੀ ਆਗਿਆ ਹੁੰਦੀ ਹੈ ਜਿਵੇਂ ਨੌਰਥ ਸ਼ੋਰ ਟੈਕਸੀ ਨੌਰਥ ਵੈਨਕੂਵਰ ਅਤੇ ਵੈਸਟ ਵੈਨਕੂਵਰ ਵਿੱਚ ਸੇਵਾਵਾਂ ਦੇ ਸਕਦੀ ਹੈ। ਪੈਸਿੰਜਰ ਟਰਾਂਸਪੋਰਟ ਬੋਰਡ ਸਮੇਂ ਦੇ ਨਾਲ ਲੋੜ ਅਨੁਸਾਰ ਨਵੇਂ ਲਾਇਸੈਂਸ ਦਿੰਦਾ ਰਹਿੰਦਾ ਹੈ। ਕਈ ਵਾਰ ਆਰਜੀ ਲਾਈਸੈਂਸ ਵੀ ਦਿੱਤੇ ਜਾਂਦੇ ਹਨ ਜਿਵੇਂ ਜਨਵਰੀ 2010 ਤੋਂ ਮਾਰਚ 2010 ਤੱਕ ਉਲੰਪਿਕ ਖੇਡਾਂ ਕਾਰਣ ਵੈਨਕੂਵਰ ਦੀਆਂ ਟੈਕਸੀ ਕੰਪਨੀਆਂ ਨੂੰ ਟੈਕਸੀਆਂ ਦੇ ਆਰਜੀ ਲਾਈਸੈਂਸ ਦਿੱਤੇ ਗਏ। ਆਮ ਤੌਰ 'ਤੇ ਨਵੇਂ ਲਾਈਸੈਂਸ ਆਬਾਦੀ ’ਚ ਹੋਏ ਵਾਧੇ ਕਾਰਣ ਦਿੱਤੇ ਜਾਂਦੇ ਹਨ। ਮੈਟਰੋ ਵੈਨਕੂਵਰ ਵਿੱਚ ਟੈਕਸੀ ਅਤੇ ਜਨਸੰਖਿਆ ਦੀ ਅਨੁਪਾਤ 1:1381 ਹੈ। ਕਨੇਡਾ ਦੇ ਬਾਕੀ ਸ਼ਹਿਰਾਂ ਦੀ ਔਸਤ 1:714 ਹੈ। ਨਵੇਂ ਲਾਈਸੈਂਸ ਪਹਿਲਾਂ ਹੀ ਹੋਂਦ ਵਿੱਚ ਟੈਕਸੀ ਕੰਪਨੀਆਂ ਨੂੰ ਹੀ ਦਿੱਤੇ ਜਾਂਦੇ ਹਨ। ਜੇ ਕਿਸੇ ਸ਼ਹਿਰ ਵਿੱਚ ਹੋਰ ਟੈਕਸੀ ਕੰਪਨੀ ਦੀ ਜ਼ਰੂਰਤ ਹੋਵੇ ਤਾਂ ਕੁਝ ਲਾਈਸੈਂਸ ਉਸ ਨੂੰ ਦੇ ਕੇ ਨਵੀਂ ਕੰਪਨੀ ਵੀ ਸਥਾਪਤ ਕੀਤੀ ਜਾਂਦੀ ਹੈ। ਟੈਕਸੀ ਕੰਪਨੀਆਂ ਨਵੇਂ ਮਿਲੇ ਲਾਈਸੈਂਸ ਨੂੰ ਜਾਂ ਤਾਂ ਟੈਕਸੀ ਕੰਪਨੀ ਦੀ ਹੀ ਮਲਕੀਅਤ ਰਹਿਣ ਦਿੰਦੀਆਂ ਹਨ ਜਾਂ ਫਿਰ ਦੂਸਰੇ ਹਿੱਸੇਦਾਰਾਂ ਵਿੱਚ ਤਕਸੀਮ ਕਰ ਦਿੰਦੀਆਂ ਹਨ। ਇੱਕ ਲਾਈਸੈਂਸ ਦੇ ਦੋ ਹਿੱਸੇ ਹੁੰਦੇ ਹਨ ਜਾਂ ਕਹਿ ਲਵੋ ਕਿ ਇੱਕ ਟੈਕਸੀ ਦੇ ਦੋ ਹਿੱਸੇ (ਸ਼ੇਅਰ) ਹੁੰਦੇ ਹਨ। ਇਨ੍ਹਾਂ ਸ਼ੇਅਰਾਂ ਦੀ ਕੀਮਤ ਵੀ ਵਧਦੀ ਘਟਦੀ ਰਹਿੰਦੀ ਹੈ। ਵੈਨਕੂਵਰ ਦੀਆਂ ਟੈਕਸੀਆਂ ਦੇ ਸ਼ੇਅਰਾਂ ਦੀ ਕੀਮਤ ਉੱਤਰੀ ਅਮਰੀਕਾ ਦੇ ਸਾਰੇ ਵੱਡੇ ਸ਼ਹਿਰਾਂ ਦੀਆਂ ਟੈਕਸੀਆਂ ਦੇ ਸ਼ੇਅਰਾਂ ਨਾਲੋਂ ਜ਼ਿਆਦਾ ਹੈ। ਇਸਦਾ ਵੱਡਾ ਕਾਰਣ ਜਨਸੰਖਿਆ ਦੇ ਅਨੁਪਾਤ ਅਨੁਸਾਰ ਟੈਕਸੀਆਂ ਦਾ ਹੋਣਾ ਹੈ। ਮੈਟਰੋ ਵੈਨਕੂਵਰ ਵਿੱਚ 1999 ਵਿੱਚ ਇਹ ਕੀਮਤ 80,000 ਤੋਂ 210,000 ਸੀ। ਇਨ੍ਹਾਂ ਵਿੱਚੋਂ ਘੱਟ ਕੀਮਤ ਕੁਕਿਟਲਮ ਦੀ ਟੈਕਸੀਆਂ ਦੇ ਸ਼ੇਅਰਾਂ ਦੀ ਸੀ ਤੇ ਵੱਧ ਡਾਊਨ ਟਾਊਨ ਦੀਆਂ ਟੈਕਸੀਆਂ ਦੇ ਸ਼ੇਅਰਾਂ ਦੀ। ਸਾਲ 2010 ਤੱਕ ਡਾਊਨ ਟਾਊਨ ਦੀਆਂ ਟੈਕਸੀਆਂ ਦੇ ਸ਼ੇਅਰਾਂ ਦੀ

98/ਟੈਕਸੀਨਾਮਾ