ਪੰਨਾ:ਟੈਗੋਰ ਕਹਾਣੀਆਂ.pdf/128

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਟੈਗੋਰ ਕਹਾਣੀਆਂ




ਬਿਹਾਰੀ ਲਾਲ ਵੀ ਛੋਟੀ ਉਮਰ ਦੇ ਵਿਆਹ ਦੇ ਵਿਰੁਧ ਸਨ। ਇਕ ਇਹੋ ਜਹੀ ਉਡਦੀ ੨ ਖਬਰ ਮੇਰੇ ਕੰਨਾਂ ਵਿਚ ਪਈ ਕਿ ਉਹ ਇਕ ਜਵਾਨ ਤੇ ਸੋਹਣੀ ਕੁੜੀ ਨਾਲ ਪਿਆਰ ਕਰਦੇ ਹਨ ਅਤੇ ਉਹਨਾਂ ਨੂੰ ਪਕੀ ਉਮੀਦ ਹੈ ਕਿ ਬਹੁਤ ਜਲਦੀ ਉਹਨਾਂ ਦਾ ਵਿਆਹ ਉਹਦੇ ਨਾਲ ਹੋ ਜਾਵੇਗਾ ਇਹ ਵੀ ਪਤਾ ਲੱਗਾ ਕਿ ਕੁੜੀ ਇਕ ਬਗਾਲੀ ਕਾਇਰਤ ਦੀ ਧੀ ਹੈ। ਮੇਰੇ ਦਿਲ ਦੀ ਧੜਕਣ ਹੋਰ ਵੀ ਤੇਜ਼ ਹੋ ਗਈ।
ਮੁਲਕ ਬਹਾਰ ਦੇ ਕਾਇਸਤ ਦਾ ਵਿਆਹ ਬੰਗਾਲ ਦੇ ਕਾਇਸਤ ਦੀ ਕੁੜੀ ਨਾਲ ਮੈਨੂੰ ਬਹੁਤ ਹੀ ਹੈਰਾਨ ਕਰਨ ਵਾਲਾ ਤੇ ਅਜੀਬ ਜਿਹਾ ਮਾਲੂਮ ਹੋਇਆ, ਮੈਂ ਬੈਠਿਆਂ ੨ ਬਾਂਕੇ ਬਿਹਾਰੀ ਲਾਲ ਨੂੰ ਦਿਲ ਵਿਚ ਬਹੁਤ ਬੁਰਾ ਭਲਾ ਕਿਹਾ। ਇਸ ਮਕਾਨ ਨੂੰ ਛਡ ਕੇ ਸ਼ਹਿਰ ਵਾਲੇ ਮਕਾਨ ਵਿਚ ਜਾਨ ਦਾ
ਖਿਆਲ ਕੀਤਾ। ਇਨੇ ਵਿਚ ਇਕ ਇਹੋ ਜਹੀ ਘਟਨਾ ਹੋ ਗਈ ਕਿ ਮੈਨੂੰ ਇਹ ਖਿਆਲ ਬਦਲਣਾ ਪਿਆ।
ਇਕ ਦਿਨ ਸਟੇਸ਼ਨ ਦੀ ਬਜਾਏ ਮੈਂ ਬਾਗ ਦੀ ਸੈਰ ਕਰਨ ਲੱਗਾ, ਹਾਲੇ ਤਕ ਵਿਹਲ ਨਾ ਹੋਣ ਦੇ ਕਾਰਨ ਮੈਂ ਬਾਗ ਦੀ ਕੋਈ ਵੀ ਚੀਜ਼ ਨਹੀਂ ਸੀ ਦੇਖੀ। ਜੇ ਸੱਚੀ ਗੱਲ ਪੁਛੋ ਤਾਂ ਇਹ ਹੈ ਕਿ ਇਸ ਸਮੇਂ ਬਾਹਰਲੀਆਂ ਚੀਜ਼ਾਂ ਵਲ ਮੇਰਾ ਧਿਆਨ ਹੀ ਨਹੀਂ ਸੀ। ਇਸ ਦਿਨ ਥਕਾਵਟ ਦੀ ਵਜਾ ਨਾਲ
ਤੇ ਕੁਛ ਦਿਲ ਦੀ ਖਰਾਬੀ ਨਾਲ ਮੈਂ ਹਵਾ ਵਿਚ ਸੁਕੇ ਹੋਏ ਪਤੇ ਦੀ ਤਰ੍ਹਾਂ ਬਾਗ ਵਿਚ ਇਧਰ ਉਧਰ ਫਿਰ ਰਿਹਾ ਸਾਂ।
ਬਾਗ ਦੀ ਇਕ ਕੰਧ ਦੇ ਨੇੜੇ ਜਾ ਕੇ ਜੱਮੂ ਦੇ ਇਕ ਦਰੱਖਤ ਦੇ ਉਹਲੇ ਹੋ ਕੇ ਮੈਂ ਦੇਖਿਆ ਕਿ ਥੋੜੀ ਦੂਰ ਇਕ ਛੋਟਾ ਜਿਹਾ ਬੰਗਲਾ ਹੈ। ਏਸ ਬਾਗੀਚੇ ਵਿਚ ਇਕ ਸੋਲਾਂ ਸਤਾਰਾਂ ਵਰ੍ਹਿਆਂ ਦੀ ਕੁੜੀ ਹਥ ਵਿਚ ਕਿਤਾਬ ਲੈ ਕੇ ਸਿਰ ਨੀਵਾਂ ਪਾ ਕੇ ਫਿਰਦੀ ੨ ਪੜ੍ਹ ਰਹੀ ਹੈ।

-੧੨੮-